ਯੂਥ ਅਕਾਲੀ ਆਗੂ ਦੇ ਘਰ ’ਤੇ ਚੱਲੀਆਂ ਤਾਬੜਤੋੜ ਗੋਲੀਆਂ


ਰੰਗਦਾਰੀ ਨਾ ਦੇਣ ਕਾਰਨ ਕੀਤੀ ਫ਼ਾਇਰਿੰਗ, ਘਟਨਾ ਕੈਮਰਿਆਂ ਵਿਚ ਹੋਈ ਕੈਦ
(ਨਿਊਜ਼ ਟਾਊਨ ਨੈਟਵਰਕ)

ਡੇਰਾ ਬਾਬਾ ਨਾਨਕ, 4 ਅਗੱਸਤ : ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਇਕ ਵਾਰ ਫਿਰ ਤੋਂ ਤਾਬੜ ਤੋੜ ਫ਼ਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ਵਿਚ ਯੂਥ ਅਕਾਲੀ ਆਗੂ ਦੇ ਘਰ ‘ਤੇ ਇਕ ਸ਼ਖ਼ਸ ਵਲੋਂ ਫ਼ਾਇਰਿੰਗ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ’ਚ ਇਹ ਮਾਮਲਾ ਫਿਰੌਤੀ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਅਕਾਲੀ ਆਗੂ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਜਿਸ ਨੂੰ ਨਾ ਦੇਣ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਸਾਰੀ ਘਟਨਾ ਕੈਮਰਿਆਂ ’ਚ ਕੈਦ ਹੋ ਗਈ ਹੈ। ਹਮਲਾਵਰ ਨੇ ਤਕਰੀਬਨ 8 ਰਾਊਂਡ ਫ਼ਾਇਰ ਕੀਤੇ ਸਨ। ਇਸ ਫ਼ਾਇਰਿੰਗ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਰ ਰੋਜ਼ ਕਤਲ, ਲੁੱਟ-ਖੋਹਾਂ ਦੀ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਜਿਸ ਤੋਂ ਸਾਫ਼ ਹੈ ਕਿ ਹਮਲਾਵਰ ਜਾਂ ਸ਼ਰਾਰਤੀ ਅਨਸਰਾਂ ’ਚ ਪੁਲਿਸ ਦੀ ਕਾਰਵਾਈ ਦਾ ਖ਼ੌਫ਼ ਨਹੀਂ ਰਿਹਾ ਹੈ।