HCS ਅਫ਼ਸਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ

0
_PBN-1753683055938

ਚੰਡੀਗੜ੍ਹ, 28 ਜੁਲਾਈ 2025 (ਨਿਊਜ਼ ਟਾਊਨ ਨੈਟਵਰਕ) :

ਚੰਡੀਗੜ੍ਹ ਪ੍ਰਸ਼ਾਸਨ ਦੇ ਪਰਸੋਨਲ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸ਼੍ਰੀਮਤੀ ਸ਼ਸ਼ੀ ਵਸੁੰਧਰਾ, ਐੱਚਸੀਐੱਸ, ਜੋ ਇਸ ਸਮੇਂ ਨਗਰ ਨਿਗਮ ਚੰਡੀਗੜ੍ਹ ਵਿੱਚ Joint Commissioner ਵਜੋਂ ਕੰਮ ਕਰ ਰਹੀ ਸੀ, ਨੂੰ ਆਪਣੇ ਮੂਲ ਰਾਜ ਹਰਿਆਣਾ ਵਿੱਚ ਸੇਵਾ ਕਰਨ ਲਈ ਮੁਕਤ ਕਰ ਦਿੱਤਾ ਗਿਆ ਹੈ। ਇਹ ਫੈਸਲਾ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਪ੍ਰਵਾਨਗੀ ਨਾਲ ਲਿਆ ਗਿਆ ਹੈ। ਹੁਕਮ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸ਼੍ਰੀਮਤੀ ਸ਼ਸ਼ੀ ਵਸੁੰਧਰਾ ਹੁਣ ਹਰਿਆਣਾ ਸਰਕਾਰ ਵਿੱਚ ਆਪਣੀ ਅਗਲੀ ਜ਼ਿੰਮੇਵਾਰੀ ਸੰਭਾਲੇਗੀ। ਪ੍ਰਮੁੱਖ ਸਕੱਤਰ ਰਾਜੀਵ ਵਰਮਾ, ਆਈਏਐਸ ਦੁਆਰਾ ਦਸਤਖਤ ਕੀਤੇ ਇਸ ਹੁਕਮ ਦੀ ਇੱਕ ਕਾਪੀ ਜਾਣਕਾਰੀ ਅਤੇ ਲੋੜੀਂਦੀ ਕਾਰਵਾਈ ਲਈ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਨੂੰ ਵੀ ਭੇਜੀ ਗਈ ਹੈ।

Leave a Reply

Your email address will not be published. Required fields are marked *