ਹਵਾਵਾਂ


ਹਵਾਵਾਂ ਵਿੱਚ ਵੀ ਜਹਿਰ ਹੈ,
ਚਾਰ ਚੁਫੇਰੇ ਕਹਿਰ ਹੈ,
ਨਫਰਤਾਂ ਦਾ ਬਾਜ਼ਾਰ ਹੈ,
ਇਨਸਾਨੀਅਤ ਸ਼ਰਮਸਾਰ ਹੈ।
ਰੁੱਤਾਂ ਬੇਰੰਗੀਆਂ,
ਫੁੱਲ ਵੀ ਉਦਾਸ ਨੇ,
ਚੱਲਦਾ ਫਰੇਬੀ ਝੂਠ,
ਸੱਚਿਆਂ ਦੀ ਹਾਰ ਹੈ,
ਇਨਸਾਨੀਅਤ ਸ਼ਰਮਸ਼ਾਰ ਹੈ,
ਰਾਖਸ਼ਾਂ ਜਿਹੇ ਲੋਕ,
ਕੋਮਲ ਕਲੀਆਂ ਮਰੋੜ ਦੇ,
ਸੁੱਚੀਆਂ ਰੂਹਾਂ ਨੂੰ,
ਧੁਰ ਅੰਦਰ ਤੋਂ ਤੋੜ ਦੇ,
ਮੂੰਹਾਂ ਤੇ ਨਕਾਬ,
ਤੇ ਦਿਲਾਂ ਵਿੱਚ ਖਾਰ ਹੈ,
ਇਨਸਾਨੀਅਤ ਸ਼ਰਮਸਾਰ ਹੈ।
ਗੁਰਮੀਤ ਕੌਰ ਕਾਹਲੋਂ
ਸੰਗਰੂਰ

