ਹਰਿਆਣਾ ਮੰਤਰੀ ਮੰਡਲ ਨੇ ਗੁਰਦੁਆਰਾ ਚੋਣ ਨਿਯਮਾਂ ’ਚ ਸੋਧ ਨੂੰ ਦਿਤੀ ਮਨਜ਼ੂਰੀ


(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 26 ਜੂਨ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਵਿਚ ਅੱਜ ਮੰਤਰੀ ਮੰਡਲ ਦੀ ਮੀਟਿੰਗ ਹੋਈ। ਮੰਤਰੀ ਮੰਡਲ ਦੀ ਮੀਟਿੰਗ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਵਾਰਡਾਂ ਦਾ ਪਰਿਸੀਮਨ ਤੇ ਚੋਣ) ਨਿਯਮ, 2024 ਦੇ ਨਿਯਮ 89 ਵਿਚ ਸੋਧ ਨੂੰ ਮਨਜ਼ੂਰੀ ਦਿਤੀ ਗਈ।
ਨਿਯਮ 89 ਦੇ ਮੌਜੂਦਾ ਪ੍ਰਵਧਾਨਾਂ ਦੇ ਤਹਿਤ ਕੋਈ ਵੀ ਪੀੜਤ ਵਿਅਕਤੀ ਕਮਿਸ਼ਨਰ, ਗੁਰਦੁਆਰਾ ਚੋਣ ਦੇ ਆਦੇਸ਼ ਨੂੰ ਸਮਰਥ ਅਦਾਲਤ ਵਿਚ ਚੁਣੌਤੀ ਦੇ ਸਕਦਾ ਸੀ। ਸੋਧ ਦੇ ਬਾਅਦ ਕਮਿਸ਼ਨਰ, ਗੁਰਦੁਆਰਾ ਚੋਣ ਵਲੋਂ ਇਨ੍ਹਾਂ ਨਿਯਮਾਂ ਦੇ ਤਹਿਤ ਪਾਸ ਕਿਸੇ ਵੀ ਆਦੇਸ਼ ਨਾਲ ਪੀੜਤ ਕੋਈ ਵੀ ਪੱਖ ਅਜਿਹੇ ਆਦੇਸ਼ ਪਾਸ ਹੋਣ ਦੀ ਮਿਤੀ ਦੇ ਤੀਹ ਦਿਨਾਂ ਵਿਚ ਉਚ ਅਦਾਲਤ ਵਿਚ ਚੁਣੌਤੀ ਦੇ ਸਕਣਗੇ।
ਜ਼ਿਕਰਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਨੂੰ ਸੰਚਾਲਿਤ ਕਰਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਵਾਰਡਾਂ ਦਾ ਪਰਿਸੀਮਨ ਤੇ ਚੋਣ) ਨਿਯਮ 2023 ਬਣਾਏ ਗਏ ਹਨ।
