ਹਰਪ੍ਰੀਤ ਸਿੰਘ ਨੂੰ ਝਟਕਾ, ਕੁਲਦੀਪ ਸਿੰਘ ਨੱਸੂਪੁਰ ਨੇ ਅਕਾਲੀ ਦਲ ‘ਚ ਕੀਤੀ ਵਾਪਸੀ

0
462840ef-1cee-40a5-81dc-293619f38bc5

ਚੰਡੀਗੜ੍ਹ, 3 ਫਰਵਰੀ (ਦੁਰਗੇਸ਼ ਗਾਜਰੀ) : ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਅੱਜ ਹੋਰ ਮਜ਼ਬੂਤੀ ਮਿਲੀ ਜਦੋਂ ਸਮਾਣਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਕੁਲਦੀਪ ਸਿੰਘ ਨੱਸੂਪੁਰ ਜੀ ਨੇ “ਚੁੱਲ੍ਹਾ ਦਲ” ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ। ਕੇਂਦਰੀ ਏਜੰਸੀਆਂ ਦੀ ਕੁੱਝ ਸਿਆਸੀ ਆਗੂਆਂ ਨਾਲ ਮਿਲੀਭੁਗਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਜੋ ਸਾਜ਼ਿਸ਼ ਰਚੀ ਗਈ ਸੀ ਉਹ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਇਸ ਤੱਥ ਨੂੰ ਵੇਖ ਕੇ ਹੁਣ ਸਾਰੇ ਸੱਚੇ ਅਕਾਲੀ ਆਪਣੀ ਮਾਂ ਪਾਰਟੀ ਨਾਲ ਮੁੜ ਜੁੜ ਰਹੇ ਹਨ। ਮੈਂ ਨੱਸੂਪੁਰ ਜੀ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਨ ‘ਤੇ ਸੁਆਗਤ ਕਰਦਾ ਹਾਂ ਅਤੇ ਉਹਨਾਂ ਨੂੰ ਬਣਦਾ ਮਾਣ ਸਨਮਾਨ ਮਿਲਣ ਦਾ ਭਰੋਸਾ ਦਿਵਾਉਂਦਾ ਹਾਂ।

Leave a Reply

Your email address will not be published. Required fields are marked *