ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਅਦਾਲਤ ’ਚ ਕੀਤਾ ਆਤਮ ਸਮਰਪਣ

0
Screenshot 2025-09-17 130152

ਮੋਹਾਲੀ , 17 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਨਾਮਜ਼ਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਦਰਜ ਮਾਮਲੇ ’ਚ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਅਦਾਲਤ ਵੱਲੋਂ ਮੌਕੇ ’ਤੇ ਹੀ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ ਅਤੇ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਅਤੇ ਦੂਜੇ ਪੁੱਤਰ ਹਰਪ੍ਰੀਤ ਸਿੰਘ ਨੂੰ 30 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।

ਵਿਜੀਲੈਂਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ. ’ਚ ਦੋਸ਼ ਲਾਇਆ ਗਿਆ ਹੈ ਕਿ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੀ ਆਮਦਨ ਤੇ ਕੀਤੇ ਗਏ ਖਰਚ ਦਾ ਚਾਰਟ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੀ ਜਾਂਚ ਮਿਆਦ ਦੇ ਸਬੰਧ ’ਚ ਜਾਇਦਾਦ ਦਾ ਪਤਾ ਲਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਮੁਤਾਬਕ ਸਾਧੂ ਸਿੰਘ ਧਰਮਸੋਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੌਰਾਨ 2,37,12,596 ਰੁਪਏ ਦੀ ਆਮਦਨ ਕੀਤੀ। ਇਸ ਚੈਕ ਪੀਰੀਅਡ ਦੌਰਾਨ 8,76,30,888.87 ਰੁਪਏ ਦਾ ਖਰਚ ਕੀਤਾ ਸੀ। ਇਸ ਤਰ੍ਹਾਂ ਧਰਮਸੋਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ ਵੱਧ 6,39,18,292.39 ਰੁਪਏ ਖ਼ਰਚ ਕੀਤੇ ਹਨ ਅਤੇ ਇਸ ਤਰ੍ਹਾਂ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 13 (1) (2) ਨਾਲ 13 (2) ਤਹਿਤ ਕਥਿਤ ਅਪਰਾਧ ਕੀਤੇ ਹਨ।

ਜਾਂਚ ਦੌਰਾਨ ਇਹ ਵੀ ਰਿਕਾਰਡ ’ਤੇ ਆਇਆ ਹੈ ਕਿ ਪਟੀਸ਼ਨਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਆਪਣੇ ਨਾਂ ’ਤੇ ਜਾਇਦਾਦਾਂ ਇਕੱਠੀਆਂ ਕੀਤੀਆਂ ਹਨ, ਜੋ ਕਥਿਤ ਤੌਰ ’ਤੇ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਦੇ ਅਨੁਪਾਤ ਤੋਂ ਘੱਟ ਹਨ। ਦੋਸ਼ਾਂ ਮੁਤਾਬਕ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਜੀ.ਐਮ. ਨਾਗਪਾਲ ਦੇ ਪੁੱਤਰ ਰਾਜ ਕੁਮਾਰ ਤੋਂ 500 ਵਰਗ ਗਜ਼ ਦਾ ਇਕ ਪਲਾਟ 25,00, 000 ਰੁਪਏ ਦੀ ਦਰ ਨਾਲ ਖ਼ਰੀਦਿਆ ਹੈ, ਜੋ ਕਿ ਉਸ ਨੇ ਆਪਣੇ ਬੈਂਕ ਖਾਤੇ ਤੋਂ ਉਪਰੋਕਤ ਵਿਕਰੇਤਾ ਰਾਜ ਕੁਮਾਰ ਨੂੰ ਅਦਾ ਕੀਤਾ ਸੀ। ਮੋਹਾਲੀ ਵਿਚ ਅਜਿਹੀਆਂ ਜਾਇਦਾਦਾਂ ਦਾ ਕੁਲੈਕਟਰ ਰੇਟ 20,000 ਰੁਪਏ ਪ੍ਰਤੀ ਵਰਗ ਗਜ਼ ਹੋਣ ਦੇ ਬਾਵਜੂਦ ਜੋ ਕਿ ਅਜਿਹੇ 500 ਵਰਗ ਗਜ਼ ਪਲਾਟ ਲਈ 1,00,00,000 ਰੁਪਏ ਬਣਦਾ ਹੈ, ਹਰਪ੍ਰੀਤ ਸਿੰਘ ਨੇ ਇਸ ਨੂੰ ਸਿਰਫ਼ 25,00,000 ਰੁਪਏ ਦੀ ਬਹੁਤ ਘੱਟ ਮੁੱਲ ਵਾਲੀ ਦਰ ’ਤੇ ਖਰੀਦਿਆ ਹੈ, ਜੋ ਕਿ ਸ਼ੱਕ ਨੂੰ ਹੋਰ ਦਰਸਾਉਂਦਾ ਹੈ। ਧਰਮਸੋਮ ਦੇ ਦੂਜੇ ਪੁੱਤਰ ਗੁਰਪ੍ਰੀਤ ਸਿੰਘ ਵੱਲੋਂ ਖਰੀਦੇ ਗਏ 500 ਵਰਗ ਗਜ਼ ਦੇ ਪਲਾਟ ਦੇ ਸਬੰਧ ’ਚ ਵੀ ਇੀ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸ਼ੱਕੀ ਜ਼ਮੀਨ ਖਰੀਦ ਸੌਦਾ ਜਾਪਦਾ ਹੈ।

Leave a Reply

Your email address will not be published. Required fields are marked *