ਬਰਨਾਲਾ ‘ਚ ਡਰਾਈਵਰ ਵੀਰਾਂ ਲਈ ਸੁਨਿਹਰਾ ਮੌਕਾ!



ਬਰਨਾਲਾ, 19 ਸਤੰਬਰ (ਅਮਜ਼ਦ ਖਾਨ ਦੁੱਗਾਂ): ਪਰੇਮ ਅੱਖਾਂ ਦਾ ਅਤੇ ਜਨਨਾ ਰੋਗਾਂ ਦਾ ਹਸਪਤਾਲ ਵਲੋਂ ਡਰਾਈਵਰ ਵੀਰਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਬਰਨਾਲਾ ਵਿੱਚ ਮੁਫ਼ਤ ਚੈੱਕਅਪ ਕੈਂਪ ਤੇ ਮੁਫ਼ਤ ਐਨਕਾਂ ਵੰਡਣ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਕੈਂਪ ਆਉਣ ਵਾਲੇ ਐਤਵਾਰ, 21 ਸਤੰਬਰ 2025 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗੇਗਾ।
ਇਸ ਕੈਂਪ ਵਿੱਚ ਖ਼ਾਸ ਤੌਰ ‘ਤੇ ਪਰੇਮ ਅੱਖਾਂ ਦਾ ਅਤੇ ਜਨਨਾ ਰੋਗਾਂ ਦਾ ਹਸਪਤਾਲ ਵੱਲੋਂ ਡਾਕਟਰੀ ਟੀਮ ਡਰਾਈਵਰਾਂ ਦੀ ਜਾਂਚ ਕਰੇਗੀ। ਕੈਂਪ ਦੌਰਾਨ ਅੱਖਾਂ ਦੀ ਮੁਫ਼ਤ ਜਾਂਚ ਹੋਵੇਗੀ ਅਤੇ ਜਿਨ੍ਹਾਂ ਨੂੰ ਲੋੜ ਹੋਵੇਗੀ ਉਨ੍ਹਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਜਾਣਗੀਆਂ।
ਡਾਕਟਰ ਰੁਪੇਸ਼ ਸਿੰਗਲਾ ਨੇ ਦੱਸਿਆ ਕਿ ਇਹ ਕੈਂਪ ਸਾਰੇ ਤਰ੍ਹਾਂ ਦੇ ਡਰਾਈਵਰਾਂ ਲਈ ਖੁਲ੍ਹਾ ਹੈ, ਜਿਸ ਵਿੱਚ ਟੈਕਸੀ ਡਰਾਈਵਰ, ਬੱਸ ਡਰਾਈਵਰ, ਸਕੂਲ ਵੈਨ ਡਰਾਈਵਰ, ਟਰੱਕ ਡਰਾਈਵਰ ਅਤੇ ਰਿਕਸ਼ਾ ਡਰਾਈਵਰ ਸ਼ਾਮਲ ਹਨ।
ਡਾਕਟਰ ਰੁਪੇਸ਼ ਸਿੰਗਲਾ ਨੇ ਕਿਹਾ ਕਿ ਡਰਾਈਵਰ ਵੀਰ ਲੰਮੇ ਸਮੇਂ ਤੱਕ ਸੜਕਾਂ ‘ਤੇ ਸਫ਼ਰ ਕਰਦੇ ਹਨ, ਜਿਸ ਨਾਲ ਸਿਹਤ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਅੱਖਾਂ ਅਤੇ ਆਮ ਬਿਮਾਰੀਆਂ ਦੀ ਸਮੇਂ-ਸਿਰ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।