Giani Harpreet Singh ਨੇ Nankana Sahib ਜਾਣ ’ਤੇ ਲਗਾਈ ਪਾਬੰਦੀ ਵਿਰੁਧ ਪ੍ਰਗਟਾਈ ਨਾਰਾਜ਼ਗੀ


ਪੰਜਾਬ, 15 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਨਨਕਾਣਾ ਸਾਹਿਬ ਜਾਣ ’ਤੇ ਲਗਾਈ ਪਾਬੰਦੀ ਵਿਰੁਧ ਅਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਸਿੱਖਾਂ ਦੇ ਧਾਰਮਕ ਅਧਿਕਾਰ ਨੂੰ ਕੁਚਲਣ ਦੀ ਕਾਰਵਾਈ ਦੱਸਿਆ ਤੇ ਕਿਹਾ ਕਿ ਇਸ ਤਰ੍ਹਾਂ ਦੀ ਪਾਬੰਦੀ ਮੁਗਲ ਕਾਲ ਸਮੇਂ ਵੀ ਨਹੀਂ ਲੱਗੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇ ਭਾਰਤ ਪਾਕਿਸਤਾਨ ਦਰਮਿਆਨ ਮੈਚ ਹੋ ਸਕਦਾ ਤਾਂ ਸਿੱਖ ਯਾਤਰੀਆਂ ਤੇ ਪਾਬੰਦੀ ਕਿਉਂ? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੰਗ ਦੀ ਆੜ ਵਿਚ ਕਰਤਾਰਪੁਰ ਕੋਰੀਡੋਰ ਨਾ ਖੋਲ੍ਹਣਾ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਬੇਈਮਾਨੀ ਦੱਸਿਆ ਤੇ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਹੋਈਆਂ ਤਿੰਨ ਜੰਗਾਂ ਦੌਰਾਨ ਵੀ ਯਾਤਰਾ ਨਹੀਂ ਰੋਕੀ ਗਈ ਸੀ।
ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਦੇ ਮਾਮਲਿਆਂ ਸਬੰਧੀ ਏਜੰਸੀਆਂ ’ਤੇ ਵੀ ਨਿਸ਼ਾਨਾ ਸਾਧਿਆ ਹੈ, ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮਾਮਲਿਆਂ ਪ੍ਰਤੀ ਏਜੰਸੀਆਂ ਸਰਕਾਰ ਨੂੰ ਮਿਸ ਲੀਡ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪਾਬੰਦੀ ਤਾਂ ਮੁਗਲ ਕਾਲ ਸਮੇਂ ਵੀ ਨਹੀਂ ਲੱਗੀ ਸੀ।