ਪਿੰਡ ਘਵੱਦੀ ਵਿਖੇ ਭਲਕੇ ਹੋਣ ਵਾਲੀਆਂ ਬੈਲ ਗੱਡੀ ਦੀਆਂ ਦੌੜਾਂ ਮੁਲਤਵੀ


ਆਲਮਗੀਰ/ ਡੇਹਲੋਂ, 26 ਨਵੰਬਰ (ਜਸਵੀਰ ਸਿੰਘ ਗੁਰਮ) : ਨਜ਼ਦੀਕੀ ਪਿੰਡ ਘਵੱਦੀ ਵਿਖੇ ਭਲਕੇ ਹੋਣ ਵਾਲੀਆਂ ਬੈਲ ਗੱਡੀ ਦੀਆਂ ਦੌੜਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਗਦੀਪ ਸਿੰਘ ਕਾਲਾ ਘਵੱਦੀ ਨੇ ਦੱਸਿਆ ਕਿ ਕਿਸੇ ਕਾਰਨ ਇਹ ਖੇਡਾਂ ਪਿੰਡ ਦੇ ਮੋਹਤਵਰ ਵਿਅਕਤੀਆਂ ਨਾਲ ਸਲਾਹ ਕਰਨ ਤੋਂ ਬਾਅਦ ਭਲਕੇ ਹੋਣ ਵਾਲੀਆਂ ਸਾਂਝੀਆਂ ਬੈਲ ਗੱਡੀ ਦੀਆਂ ਦੌੜਾਂ ਮੁਲਤਵੀ ਕਰ ਦਿਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪਿੰਡ ਦੇ ਮੋਹਤਵਰ ਵਿਅਕਤੀਆਂ ਵਲੋਂ ਅੱਜ ਕੀਤੀ ਗਈ ਅਹਿਮ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਇਹ ਖੇਡਾਂ ਮੁਲਤਵੀ ਕਰ ਦਿਤੀਆਂ ਜਾਣ। ਇਸ ਮੌਕੇ ਗੁਰਮੀਤ ਸਿੰਘ ਗੀਤੀ ਸਾਬਕਾ ਸਰਪੰਚ, ਕੁਲਦੀਪ ਸਿੰਘ ਸਪੋਰਟਸ ਪ੍ਰਧਾਨ, ਜੋਗਿੰਦਰ ਸਿੰਘ ਜਿੰਦਰੀ, ਬਲਜਿੰਦਰ ਸਿੰਘ ਫੌਜੀ ਪੰਚ, ਕੁਲਵਿੰਦਰ ਸਿੰਘ ਟੋਨੀ ਪੰਚ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪੰਚ, ਕੁਲਵੰਤ ਸਿੰਘ, ਜ਼ੋਰਾ ਸਿੰਘ ਪ੍ਰਧਾਨ, ਲਾਲ ਸਿੰਘ, ਬੰਤ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ,ਸਿਮਰਨ, ਲੱਕੀ, ਮਨੀ ਅਤੇ ਹਰਮਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
