ਹਨੀ ਟਰੈਪ ਰਾਹੀਂ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਔਰਤਾਂ ਸਮੇਤ 12 ਕਾਬੂ

0
1002890230

ਫਰਜ਼ੀ ਬਣਾਏ ਪੁਲਿਸ ਦਾ ਏ.ਐਸ.ਆਈ, ਐਂਟੀ ਮੋਰਚਾ ਹੈਡ ਅਤੇ ਕਿਸਾਨ ਯੂਨੀਅਨ ਦੇ ਆਈ. ਕਾਰਡ ਵੀ ਬ੍ਰਾਮਦ

ਸ੍ਰੀ ਅੰਮ੍ਰਿਤਸਰ ਸਾਹਿਬ, 10 ਜੂਨ 2025 (ਦਵਾਰਕਾ ਨਾਥ ਰਾਣਾ) : ਅੰਮ੍ਰਿਤਸਰ ਦੀ ਥਾਣਾ ਮਕਬੂਲਪੁਰਾ ਪੁਲਿਸ ਟੀਮ ਨੇ ਅੱਜ ਭੋਲੇ-ਭਾਲੇ ਲੋਕਾਂ ਨੂੰ ਬਲੈਕ ਮੇਲ ਕਰਕੇ ਉਨਾਂ ਪਾਸੋਂ ਪੈਸੇ ਹੜਪਣ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਔਰਤਾਂ ਸਮੇਤ 12 ਲੋਕਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ।

ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਸਭ ਨੇ ਆਪਸ ਵਿੱਚ ਮਿਲਕੇ ਇੱਕ ਗਿਰੋਹ ਬਣਾਇਆ ਹੈ, ਜੋ ਪਹਿਲਾਂ ਕਿਸੇ ਤਰੀਕੇ ਨਾਲ ਟਾਰਗਟ ਕੀਤੇ ਵਿਅਕਤੀ ਨੂੰ ਕਮਰੇ ਵਿੱਚ ਬੰਦੀ ਬਣਾ ਕੇ, ਉਸਦੇ ਦੇ ਕਪੜੇ ਲਹਾ ਕੇ ਆਪਣੀਆਂ ਭੇਜੀਆਂ ਹੋਈਆਂ ਔਰਤਾਂ ਨਾਲ ਨਿਊਡ ਵੀਡੀਓ ਬਣਾ ਕੇ ਟਾਰਗਟ ਵਿਅਕਤੀ ਨੂੰ ਬਲੈਕਮੇਲ ਕਰਦੇ ਹਨ ਅਤੇ ਵੱਡੀ ਰਕਮ ਦੀ ਮੰਗ ਕਰਦੇ ਹਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਧੋਖਾ ਕਰਕੇ ਠੱਗੀ ਮਾਰਦੇ ਹਨ।

Leave a Reply

Your email address will not be published. Required fields are marked *