ਮਹੋਲੀ ਖੁਰਦ ਵਿਖੇ ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ ਕੈਂਪ 16 ਨੂੰ


ਅਹਿਮਦਗੜ੍ਹ, 13 ਨਵੰਬਰ (ਤੇਜਿੰਦਰ ਬਿੰਜੀ)
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛੇਵਾਂ ਅੱਖਾਂ ਦਾ ਮੁਫਤ ਮੈਡੀਕਲ ਚੈਕਅੱਪ ਕੈਂਪ ਪਿੰਡ ਮਹੋਲੀ ਖੁਰਦ (ਮਾਲੇਰਕੋਟਲਾ) ਦੇ ਸਕੂਲ ਦੀ ਗਰਾਊਂਡ ਵਿੱਚ ਮਿਤੀ 16 ਨਵੰਬਰ 2025 ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ । ਪਿੰਡ ਦੇ ਸਰਪੰਚ ਰੇਸ਼ਮਪਾਲ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10:00 ਵਜੇ ਤੋਂ ਦੁਪਿਹਰ 3:00 ਵਜੇ ਤੱਕ ਗ੍ਰਾਮ ਪੰਚਾਇਤ ਪਿੰਡ ਮਹੋਲੀ ਖੁਰਦ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਡਾ: ਸਲਮਾਨ (ਅੱਖਾਂ ਦੇ ਮਾਹਿਰ) ਮਾਲੇਰਕੋਟਲੇ ਵਾਲੇ ਮਰੀਜ਼ਾਂ ਦਾ ਮੁਫਤ ਚੈਕਅੱਪ ਕਰਨਗੇ । ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ।
