ਜ਼ਿਲ੍ਹਾ ਪਰਿਸ਼ਦ ਉਮੀਦਵਾਰ ਹਰਜੀਵਨ ਕੌਰ ਜੱਸੜ ਬਲਾਕ ਸੰਮਤੀ ਉਮੀਦਵਾਰ ਚੰਨਾ ਕੈਡ ਲਈ ਸਾਬਕਾ ਵਿਧਾਇਕ ਵੈਦ ਨੇ ਕੀਤਾ ਪ੍ਰਚਾਰ

0
bbbbbbbbbbbbbbbbbbbbb

ਆਲਮਗੀਰ, 8 ਦਸੰਬਰ (ਜਸਵੀਰ ਸਿੰਘ ਗੁਰਮ) :
ਜ਼ਿਲਾ ਪਰਿਸ਼ਦ ਜੋਨ ਆਲਮਗੀਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਜੀਵਨ ਕੌਰ ਜੱਸੜ ਧਰਮ ਪਤਨੀ ਤੇਜਿੰਦਰ ਸਿੰਘ ਲਾਡੀ ਜੱਸੜ ਬਲਾਕ ਸੰਮਤੀ ਜੋਨ ਆਲਮਗੀਰ ਤੋਂ ਚਰਨਜੀਤ ਸਿੰਘ ਚੰਨਾ ਦੇ ਚੋਣ ਪ੍ਰਚਾਰ ਨੂੰ ਗਤੀ ਦਿੰਦਿਆਂ ਸਾਬਕਾ ਸਰਪੰਚ ਪਹਿਲਵਾਨ ਉਪਦੇਸ਼ ਸਿੰਘ ਆਲਮਗੀਰ ਦੀ ਅਗਵਾਈ ਅਤੇ ਲਾਡੀ ਜੱਸੜ ਦੀ ਦੇਖ ਰੇਖ ਹੇਠ ਇਤਿਹਾਸਕ ਪਿੰਡ ਆਲਮਗੀਰ ਵਿਖੇ ਵਿਸ਼ਾਲ ਮੀਟਿੰਗ ਹੋਈ। ਜਿਸ ਵਿੱਚ ਸਾਬਕਾ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ, ਕਾਂਗਰਸ ਲੁਧਿਆਣਾ ਦਿਹਾਤੀ ਦੇ ਸਾਬਕਾ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਵਿਸ਼ੇਸ਼ ਤੌਰ ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਹਾਜ਼ਰ ਹੋਏ। ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜ ਬੈਠੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਵੈਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰੀ ਗੁੰਡਾ ਗਰਦੀ ਦੇ ਜ਼ੋਰ ਤੇ ਚੋਣਾਂ ਨੂੰ ਲੁੱਟਣਾ ਚਾਹੁੰਦੀ ਹੈ, ਜਿਸ ਕਰਕੇ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਦੇ ਵਰਕਰਾਂ ਵਾਲਾ ਰੋਲ ਨਿਭਾ ਰਹੀ ਹੈ। ਸ. ਵੈਦ ਨੇ ਸੂਬੇ ਵਿਚਲੀ ਸਮੂਹ ਅਫਸਰਸ਼ਾਹੀ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵੀ ਅਫਸਰ ਨੇ ਸਰਕਾਰੀ ਸ਼ਹਿ ਤੇ ਕਿਸੇ ਵੀ ਕਾਂਗਰਸੀ ਆਗੂ ਜਾਂ ਵਰਕਰ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਢੁਕਵੀਂ ਕਾਰਵਾਈ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਹਨੇਰੀ ਤੋਂ ਘਬਰਾਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਆਦਾਤਰ ਕਾਂਗਰਸੀ ਆਗੂਆਂ ਨੂੰ ਨਜਾਇਜ਼ ਡਰਾਉਣ ਧਮਕਾਉਣ ਦੀ ਜੋ ਕੋਸ਼ਿਸ਼ ਕੀਤੀ ਹੈ ਕਾਂਗਰਸ ਸਰਕਾਰ ਆਉਣ ਤੇ ਉਹਨਾਂ ਅਫਸਰਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ। ਸ. ਵੈਦ ਨੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਹੱਲਾਸ਼ਰੀ ਦਿੰਦਿਆਂ ਕਿਹਾ ਕਿ ਉਹ ਸਰਕਾਰ ਦੇ ਕਿਸੇ ਵੀ ਜਬਰ ਜੁਲਮ ਤੋਂ ਡਰਨ ਘਬਰਾਉਣ ਨਾ ਬਲਕਿ ਸਾਨੂੰ ਜਾਣਕਾਰੀ ਦੇਣ ਬਾਕੀ ਕੰਮ ਅਸੀਂ ਖੁਦ ਦੇਖਾਂਗੇ। ਸਾਬਕਾ ਪ੍ਰਧਾਨ ਲਾਪਰਾਂ ਨੇ ਕਿਹਾ ਕਿ ਜ਼ਿਲ੍ਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਧਾਨ ਸਭਾ ਦੀਆਂ ਫਾਈਨਲ ਚੋਣਾਂ ਮੰਨੀਆਂ ਜਾਂਦੀਆਂ ਹਨ, ਜਿਸ ਕਾਰਨ ਤੁਸੀਂ ਸਾਰਿਆਂ ਨੇ ਤਕੜੇ ਹੋ ਕੇ 14 ਦਸੰਬਰ ਦਿਨ ਐਤਵਾਰ ਨੂੰ ਚੋਣ ਨਿਸ਼ਾਨ ਹੱਥ ਪੰਜੇ ਤੇ ਮੋਹਰਾਂ ਲਗਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਕਾਮਯਾਬ ਬਣਾਓ ਤਾਂ ਜੋ ਸੂਬਾ ਪੰਜਾਬ ਦੇ ਰੁਕੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇ ਸਕੀਏ। ਅਖੀਰ ਵਿੱਚ ਵੇਰਕਾ ਮਿਲਕ ਪਲਾਂਟ ਦੇ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ ਅਤੇ ਚਰਨਜੀਤ ਸਿੰਘ ਚੰਨਾ ਕੈਡ ਨੇ ਹਾਈ ਕਮਾਂਡ ਨੂੰ ਵਿਸ਼ਵਾਸ ਦਵਾਇਆ ਕਿ ਉਹ ਭਾਰੀ ਬਹੁਮਤ ਨਾਲ ਜੇਤੂ ਬਣ ਕੇ ਸ਼ੀਟ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਸਾਬਕਾ ਸਰਪੰਚ ਉਪਦੇਸ਼ ਸਿੰਘ ਆਲਮਗੀਰ, ਬਲਾਕ ਸੰਮਤੀ ਉਮੀਦਵਾਰ ਚਰਨਜੀਤ ਸਿੰਘ ਚੰਨਾ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਜੰਟ ਸਿੰਘ ਅਮਨਦੀਪ ਸਿੰਘ, ਰਵੀ ਗਰੇਵਾਲ, ਸੰਦੀਪ ਸਿੰਘ ਗਰੇਵਾਲ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਬੂਟਾ ਸਿੰਘ ਲੰਬੜਦਾਰ, ਸੁੱਖਾ ਹੇਅਰ, ਊਧਮ ਸਿੰਘ, ਨਾਹਰ ਸਿੰਘ, ਪ੍ਰੇਮ ਸਿੰਘ, ਸੋਹਨ ਸਿੰਘ ਫਾਇਨੈਂਸਰ, ਬਲਬੀਰ ਸਿੰਘ ਪ੍ਰਧਾਨ, ਕਾਲਾ, ਸੁਖਬੀਰ ਸਿੰਘ, ਪ੍ਰਕਾਸ਼ ਸਿੰਘ, ਅਕਬਰ, ਡਾ. ਕਮਲ, ਸੋਨੀ ਆਲਮਗੀਰ, ਸੁੰਦਰ ਸਿੰਘ, ਸ਼ਿੰਦਰ ਸਿੰਘ ਹੇਅਰ, ਬੇਅੰਤ ਸਿੰਘ, ਰਾਜਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *