ਸਾਬਕਾ DGP ਤੇ ਸਾਬਕਾ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ : ਸ਼ਮਸ਼ੂਦੀਨ ਚੌਧਰੀ


(ਦੁਰਗੇਸ਼ ਗਾਜਰੀ)
ਚੰਡੀਗੜ੍ਹ, 21 ਅਕਤੂਬਰ : ਮੁਹੰਮਦ ਮੁਸਤਫ਼ਾ ਵਿਰੁਧ ਸ਼ਿਕਾਇਤ ਦਰਜ ਕਰਾਉਣ ਵਾਲੇ ਸ਼ਮਸ਼ੂਦੀਨ ਚੌਧਰੀ ਨੇ ਮੰਗ ਕੀਤੀ ਹੈ ਕਿ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਮੁਹੰਮਦ ਮੁਸਤਫ਼ਾ ਸਾਬਕਾ ਡੀ.ਜੀ.ਪੀ ਹੈ ਅਤੇ ਉਸ ਦੀ ਪਤਨੀ ਰਜ਼ੀਆ ਸੁਲਤਾਨਾ ਸਾਬਕਾ ਕੈਬਨਿਟ ਮੰਤਰੀ ਹੈ। ਇਨ੍ਹਾਂ ਦੋਹਾਂ ਦੀ ਪਹੁੰਚ ਬਹੁਤ ਉਪਰ ਤਕ ਹੈ। ਅੱਜ ਪ੍ਰੈਸ ਨੋਟ ਜਾਰੀ ਕਰਕੇ, ਮੈਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਕਿ ਮੈਂ ਅੰਜਾਮ ਭੁਗਤਣ ਲਈ ਤਿਆਰ ਰਹਾਂ। ਸ਼ਮਸ਼ੂਦੀਨ ਚੌਧਰੀ ਨੇ ਕਿਹਾ ਕਿ ਮੈਨੂੰ ਪ੍ਰਸ਼ਾਸਨ ਉਤੇ ਪੂਰਾ ਭਰੋਸਾ ਹੈ ਕਿ ਉਹ ਦੋਸ਼ੀਆਂ ਖਿ਼ਲਾਫ਼ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰੇਗਾ।