ਸਾਬਕਾ ਅਕਾਲੀ ਕੌਂਸਲਰ ਬੱਬੀ ਮਾਨ ਦੇ ਗੋਲੀ ਲੱਗਣ ਕਾਰਨ ਮੌਤ


ਪਟਿਆਲਾ ਦੇ ਰਾਘੋ ਮਾਜਰਾ ਇਲਾਕੇ ਦੀ ਘਟਨਾ
ਪਟਿਆਲਾ, 31 ਅਕਤੂਬਰ (ਨਿਊਜ਼ ਟਾਊਨ ਨੈਟਵਰਕ) : ਸਾਬਕਾ ਅਕਾਲੀ ਕੌਂਸਲਰ ਬੱਬੀ ਮਾਨ ਦੀ ਆਪਣੀ ਹੀ ਰਿਵਾਲਵਰ ਨਾਲ ਗੋਲ਼ੀ ਲੱਗਣ ਕਰ ਕੇ ਮੌਤ ਹੋ ਗਈ ਹੈ। ਘਟਨਾ ਸ਼ੁਕਰਵਾਰ ਦੁਪਹਿਰੇ ਉਸ ਸਮੇਂ ਵਾਪਰੀ ਜਦੋਂ ਬੱਬੀ ਮਾਨ ਆਪਣੇ ਦਫਤਰ ‘ਚ ਬੈਠੇ ਸਨ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੇ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

 
                         
                       
                       
                       
                      