ਫ਼ੋਰਬਸ ਵਲੋਂ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ

0
li

ਨਵੀਂ ਦਿੱਲੀ, 7 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਦੇ ਮਸ਼ਹੂਰ ਮੈਗਜ਼ੀਨ ਫ਼ੋਰਬਸ ਨੇ ਜੁਲਾਈ 2025 ਦੇ ਮਹੀਨੇ ਲਈ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਸ ਮਹੀਨੇ ਵੀ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸਿਖਰ ‘ਤੇ ਬਣੇ ਹੋਏ ਹਨ। 116 ਬਿਲੀਅਨ ਡਾਲਰ ਜਾਂ ਲਗਭਗ 9.5 ਲੱਖ ਕਰੋੜ ਰੁਪਏ ਦੀ ਕੁੱਲ ਜਾਇਦਾਦ ਦੇ ਨਾਲ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਵੀ ਹਨ। ਅੰਬਾਨੀ ਤੋਂ ਬਾਅਦ ਇਸ ਸੂਚੀ ਵਿਚ ਦੂਜੇ ਸਭ ਤੋਂ ਉੱਚੇ ਦਰਜੇ ਦੇ ਕਾਰੋਬਾਰੀ ਗੌਤਮ ਅਡਾਨੀ ਹਨ।

ਫ਼ੋਰਬਸ ਦੇ ਅਨੁਸਾਰ ਗੌਤਮ ਅਡਾਨੀ ਕੋਲ ਕੁੱਲ 67 ਬਿਲੀਅਨ ਡਾਲਰ ਦੀ ਦੌਲਤ ਹੈ। ਪਿਛਲੇ ਕੁਝ ਸਾਲਾਂ ਵਿਚ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਨੇ ਯਕੀਨੀ ਤੌਰ ‘ਤੇ ਰੈਂਕਿੰਗ ਬਦਲ ਦਿਤੀ ਹੈ, ਪਰ ਅਡਾਨੀ ਅਜੇ ਵੀ ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਉਨ੍ਹਾਂ ਦਾ ਕਾਰੋਬਾਰ ਬੁਨਿਆਦੀ ਢਾਂਚੇ ਤੋਂ ਲੈ ਕੇ ਬੰਦਰਗਾਹਾਂ ਅਤੇ ਊਰਜਾ ਖੇਤਰ ਤਕ ਦੇ ਖੇਤਰਾਂ ਵਿਚ ਫੈਲਿਆ ਹੋਇਆ ਹੈ। ਉਹ ਵਪਾਰਕ ਜਗਤ ਵਿਚ ਇਕ ਪ੍ਰਮੁੱਖ ਚਿਹਰਾ ਹਨ।

ਫ਼ੋਰਬਸ ਮੈਗਜ਼ੀਨ ਦੀ ਸੂਚੀ ਵਿਚ ਮਸ਼ਹੂਰ ਤਕਨਾਲੋਜੀ ਖੇਤਰ ਦੀ ਕੰਪਨੀ ਐਚਸੀਐਲ ਦੇ ਸੰਸਥਾਪਕ ਸ਼ਿਵ ਨਾਦਰ ਤੀਜੇ ਨੰਬਰ ‘ਤੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 38 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਹੈ। ਭਾਰਤ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਚੌਥੇ ਸਥਾਨ ‘ਤੇ ਸਾਵਿਤਰੀ ਜਿੰਦਲ ਅਤੇ ਉਨ੍ਹਾਂ ਦਾ ਪਰਿਵਾਰ ਹੈ, ਜਿਨ੍ਹਾਂ ਦੀ ਕੁੱਲ ਜਾਇਦਾਦ 37.3 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ।

ਇਸ ਸੂਚੀ ਵਿਚ ਸਨ ਫਾਰਮਾਸਿਊਟੀਕਲਜ਼ ਦੇ ਸੰਸਥਾਪਕ ਦਿਲੀਪ ਸੰਘਵੀ ਦਾ ਨਾਮ ਪੰਜਵੇਂ ਨੰਬਰ ‘ਤੇ ਹੈ। ਰਿਪੋਰਟ ਅਨੁਸਾਰ ਉਨ੍ਹਾਂ ਦੀ ਕੁੱਲ ਜਾਇਦਾਦ 26.4 ਬਿਲੀਅਨ ਡਾਲਰ ਹੈ। ਅਮੀਰਾਂ ਦੀ ਸੂਚੀ ਵਿਚ ਛੇਵੇਂ ਨੰਬਰ ‘ਤੇ ਸੀਰਮ ਇੰਸਟੀਚਿਊਟ ਦੇ ਸਾਇਰਸ ਪੂਨਾਵਾਲਾ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 25.1 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ।

ਸੱਤਵੇਂ ਨੰਬਰ ‘ਤੇ ਆਦਿਤਿਆ ਬਿਰਲਾ ਗਰੁੱਪ ਦੇ ਕੁਮਾਰ ਮੰਗਲਮ ਬਿਰਲਾ ਹਨ। ਫੋਰਬਸ ਦੇ ਅਨੁਸਾਰ ਬਿਰਲਾ ਇਸ ਸਮੇਂ ਕੁੱਲ 22.2 ਬਿਲੀਅਨ ਡਾਲਰ ਦੀ ਜਾਇਦਾਦ ਦੇ ਮਾਲਕ ਹਨ। ਆਰਸੇਲਰ ਮਿੱਤਲ ਦੇ ਲਕਸ਼ਮੀ ਮਿੱਤਲ ਇਸ ਸੂਚੀ ਵਿਚ ਅੱਠਵੇਂ ਨੰਬਰ ‘ਤੇ ਹਨ ਜਿਨ੍ਹਾਂ ਦੀ ਕੁੱਲ ਜਾਇਦਾਦ 18.7 ਬਿਲੀਅਨ ਡਾਲਰ ਹੈ।

Leave a Reply

Your email address will not be published. Required fields are marked *