ਬਰੇਲੀ ’ਚ ਅਦਾਕਾਰਾ Disha Patani ਦੇ ਘਰ ’ਤੇ ਹੋਈ ਫਾਈਰਿੰਗ

0
Screenshot 2025-09-13 114332

ਉਤਰ ਪ੍ਰਦੇਸ਼, 13 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਉਤਰ ਪ੍ਰਦੇਸ਼ ਦੇ ਬਰੇਲੀ ’ਚ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ’ਤੇ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਬਾਈਕ ’ਤੇ ਆਏ 2 ਬਦਮਾਸ਼ਾਂ ਨੇ 2 ਗੋਲੀਆਂ ਚਲਾਈਆਂ ਗਈਆਂ ਅਤੇ ਇਸ ਤੋਂ ਬਾਅਦ ਉਹ ਭੱਜ ਗਏ। ਗੋਲੀਬਾਰੀ ਸਮੇਂ ਦਿਸ਼ਾ ਪਟਾਨੀ ਦੀ ਭੈਣ ਸਾਬਕਾ ਫੌਜੀ ਅਧਿਕਾਰੀ ਖੁਸ਼ਬੂ ਪਟਾਨੀ, ਸੇਵਾਮੁਕਤ ਪਿਤਾ ਡੀਐਸਪੀ ਜਗਦੀਸ਼ ਪਟਾਨੀ ਅਤੇ ਮਾਂ ਪਦਮਾ ਪਟਾਨੀ ਘਰ ਵਿੱਚ ਮੌਜੂਦ ਸਨ।

ਅਦਾਕਾਰਾ ਦੇ ਪਿਤਾ ਜਗਦੀਸ਼ ਪਟਾਨੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਘਰ ਦੇ ਬਾਹਰੋਂ 2 ਖਾਲੀ ਕਾਰਤੂਸ ਬਰਾਮਦ ਕੀਤੇ ਹਨ। ਘਟਨਾ ਤੋਂ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਗੋਲੀਬਾਰੀ ਦੀ ਜ਼ਿੰਮੇਵਾਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਨੇ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ਪੋਸਟ ਵਿੱਚ ਲਿਖਿਆ ਗਿਆ ਕਿ ਸੰਤ ਪ੍ਰੇਮਾਨੰਦ ਮਹਾਰਾਜ ਅਤੇ ਕਥਾਵਾਚਕ ਅਨਿਰੁਧਚਾਰੀਆ ਮਹਾਰਾਜ ’ਤੇ ਟਿੱਪਣੀ ਦੇ ਗੁੱਸੇ ਕਾਰਨ ਇਹ ਗੋਲੀਬਾਰੀ ਕੀਤੀ ਗਈ ਹੈ। ਉਨ੍ਹਾਂ ਅੱਗੇ ਲਿਖਿਆ ਕਿ ਇਹ ਸਿਰਫ਼ ਇੱਕ ਟਰੇਲਰ ਹੈ। ਜੇਕਰ ਅਗਲੀ ਵਾਰ ਅਜਿਹੀ ਹਰਕਤ ਦੁਹਰਾਈ ਗਈ ਤਾਂ ਕੋਈ ਵੀ ਜ਼ਿੰਦਾ ਨਹੀਂ ਬਚੇਗਾ।

ਐਸਐਸਪੀ ਬਰੇਲੀ ਨੇ ਦੱਸਿਆ ਕਿ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ। ਨੇੜਲੇ ਸੀਸੀਟੀਵੀ ਸਕੈਨ ਕੀਤੇ ਗਏ ਹਨ, ਜਿਨ੍ਹਾਂ ’ਚ ਦੋ ਸ਼ੱਕੀ ਹਮਲਾਵਰ ਬਾਈਕ ’ਤੇ ਜਾਂਦੇ ਦਿਖਾਈ ਦੇ ਰਹੇ ਹਨ। 
 

Leave a Reply

Your email address will not be published. Required fields are marked *