ਮੋਹਾਲੀ ਦੇ ਉਦਯੋਗਿਕ ਖੇਤਰ ‘ਚ ਲੱਗੀ ਅੱਗ, 9 ਮਹੀਨੇ ਦੀ ਬੱਚੀ ਦੀ ਮੌਤ


ਮੋਹਾਲੀ, 30 ਜੂਨ (ਨਿਊਜ਼ ਟਾਊਨ ਨੈਟਵਰਕ) : ਮੋਹਾਲੀ ਦੇ ਉਦਯੋਗਿਕ ਖੇਤਰ ਫੇਜ਼ 5 ‘ਚ ਇਕ ਯੂਨਿਟ ਵਿਚ ਲੱਗੀ ਭਿਆਨਕ ਅੱਗ ਕਾਰਨ 9 ਮਹੀਨੇ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇਕ ਮਹਿਲਾ ਸਮੇਤ ਦੋ ਵਿਅਕਤੀ ਗੰਭੀਰ ਝੁਲਸ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਪਹਿਲੀ ਜਾਣਕਾਰੀ ਮੁਤਾਬਕ ਇਹ ਅੱਗ ਬਿਜਲੀ ਦੇ ਬੋਰਡ ਉੱਤੇ ਲਗੀਆਂ ਨੰਗੀਆਂ ਤਾਰਾਂ ਕਾਰਨ ਹੋਏ ਸ਼ਾਰਟ ਸਰਕਟ ਤੋਂ ਲੱਗੀ। ਇਸ ਕਾਰਨ ਬਿਜਲੀ ਵਿਭਾਗ ਦੀ ਢਿੱਲਮਠ ਵਜੋਂ ਦੇਖਿਆ ਜਾ ਰਿਹਾ ਹੈ।
ਦੂਜੇ ਪਾਸੇ ਫਾਇਰ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਉਠ ਰਹੇ ਹਨ, ਕਿਉਂਕਿ ਘਟਨਾ ਵਾਲੀ ਥਾਂ ਤੇ ਕਿਸੇ ਤਰ੍ਹਾਂ ਦੀ ਫਾਇਰ ਸੇਫਟੀ ਜਾਂ ਉਪਕਰਨ ਦੀ ਪਹਿਲਾਂ ਤੋਂ ਜਾਂਚ ਨਹੀਂ ਕੀਤੀ ਗਈ ਸੀ।
ਇਲਾਕਾ ਨਿਵਾਸੀਆਂ ਅਨੁਸਾਰ ਜੇਕਰ ਸਬੰਧਤ ਵਿਭਾਗ ਵਲੋਂ ਸਮੇਂ ਸਿਰ ਜਾਂਚ ਅਤੇ ਸੁਰੱਖਿਆ ਉਪਚਾਰ ਕੀਤੇ ਜਾਂਦੇ ਤਾਂ ਇਹ ਵੱਡਾ ਹਾਦਸਾ ਰੁਕ ਸਕਦਾ ਸੀ। ਘਟਨਾ ਤੋਂ ਬਾਅਦ ਲੋਕਾਂ ‘ਚ ਰੋਸ ਹੈ ਅਤੇ ਜਵਾਬਦੇਹੀ ਦੀ ਮੰਗ ਕੀਤੀ ਜਾ ਰਹੀ ਹੈ।