ਤੂੜੀ ਵਾਲਾ ਰੀਪਰ ਅਤੇ ਪੈਸੇ ਨਾ ਮੋੜਨ ‘ਤੇ ਪਰਚਾ ਦਰਜ


ਜਲਾਲਾਬਾਦ, 10 ਜੂਨ 2025 (ਵਿਜੇ ਦਹੂਜਾ/ਸੰਜੀਵ ਸਹਿਗਲ) : ਥਾਣਾ ਵੈਰੋਕੇ ਪੁਲਿਸ ਨੇ ਤੂੜੀ ਵਾਲਾ ਰੀਪਰ ਅਤੇ ਪੈਸੇ ਨਾ ਵਾਪਸ ਕਰਨ ਵਾਲੇ ਵਿਅਕਤੀ ਉੱਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਜੰਟ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਲੱਧੂ ਵਾਲਾ ਉਤਾੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਗੁਰਭੇਜ ਸਿੰਘ ਪੁੱਤਰ ਜਰਮਲ ਸਿੰਘ ਵਾਸੀ ਘਾਗਾ ਖੁਹਦ ਧਾਣਾ ਤੁੜੀ ਵਾਲਾ ਰੀਪਰ ਅਤੇ ਦੋਸ਼ੀ ਦਾ ਸਵਰਾਜ ਟਰੈਕਟਰ ਪਾ ਕੇ ਗੁਜਰਾਤ ਤੁੜੀ ਬਣਾਉਣ ਲਈ ਚਲ ਪਏ ਅਤੇ ਦੋ ਮਹੀਨੇ ਬਾਅਦ ਜਦ ਕੀਤੀ ਕਮਾਈ ਦਾ ਪੈਸਾ ਵੰਡਣ ਲੱਗੇ ਤਾਂ ਗੁਰਭੇਜ ਸਿੰਘ ਉਸ ਨੂੰ ਕਹਿੰਦਾ ਕਿ ਮੈਂ ਪੰਜਾਬ ਚਲ ਕੇ ਤੈਨੂੰ ਪੈਸੇ ਦੇ ਦੇਵਾਗਾ ਪਰ ਉਸ ਨੇ ਨਾ ਤਾਂ ਤੂੜੀ ਵਾਲਾ ਰੀਪਰ ਵਾਪਸ ਕੀਤਾ ਅਤੇ ਨਾ ਹੀ ਪੈਸੇ ਉਸ ਨੂੰ ਦਿਤੇ। ਜਿਸ ਤੇ ਧਾਰਾ 316(2) ਬੀਐਨਐਸ, 406 ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।