FASTag ਬਾਰੇ ਸਰਕਾਰ ਨੇ ਕੀਤਾ ਨਵਾਂ ਐਲਾਨ


ਦਿੱਲੀ 18 ਜੂਨ (ਨਿਊਜ਼ ਟਾਊਨ ਨੈੱਟਵਰਕ ) ਫਾਸਟ-ਟੈਗ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਮੁਤਾਬਕ 15 ਅਗਸਤ ਤੋਂ 3,000 ਰੁਪਏ ਵਾਲੇ ਫਾਸਟੈਗ ਦੀ ਸ਼ੁਰੂਆਤ ਹੋਵੇਗੀ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਨੇ 15 ਅਗਸਤ ਤੋਂ 3000 ਰੁਪਏ ਦੀ ਕੀਮਤ ਵਾਲੇ ਫਾਸਟੈਗ ਆਧਾਰਿਤ ਸਾਲਾਨਾ ਪਾਸ ਸ਼ੁਰੂ ਕਰੇਗੀ। ਇਸ ਨਵੇਂ ਨਿਯਮ ਜ਼ਰੀਏ ਫਾਸਟ-ਟੈਗ ਸਿਸਟਮ ਨੂੰ ਜ਼ਿਆਦਾ ਆਸਾਨ ਅਤੇ ਪਾਰਦਰਸ਼ੀ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਇਸ ਨਾਲ ਟੋਲ ਭੁਗਤਾਨ ਕਰਨ ਵਿਚ ਨਾ ਸਿਰਫ਼ ਆਸਾਨੀ ਹੋਵੇਗੀ ਸਗੋਂ ਕਿ ਸਫ਼ਰ ਵੀ ਆਸਾਨ ਹੋ ਜਾਵੇਗਾ।

ਨਿਤਿਨ ਗਡਕਰੀ ਨੇ ਕਿਹਾ ਕਿ ਇਸ ਨਵੀਂ ਨੀਤੀ ਤਹਿਤ ਹੁਣ ਸਿਰਫ਼ ਤੁਹਾਨੂੰ 3000 ਰੁਪਏ ਦਾ ਸਾਲਾਨਾ ਭੁਗਤਾਨ ਕਰ ਕੇ ਪੂਰੇ ਸਾਲ ਦੇਸ਼ ਭਰ ਦੇ ਨੈਸ਼ਨਲ ਹਾਈਵੇਅ, ਐਕਸਪ੍ਰੈੱਸ ਅਤੇ ਸਟੇਟ ਹਾਈਵੇਅ ‘ਤੇ ਅਨਲਿਮਟਿਡ ਯਾਤਰਾ ਕਰਨ ਦੀ ਸਹੂਲਤ ਮਿਲੇਗੀ। ਇਹ ਸਹੂਲਤ ਫਾਸਟੈਗ ਅਕਾਊਂਟ ਤੋਂ ਲਿੰਕ ਹੋਵੇਗੀ, ਜਿਸ ਤੋਂ ਤੁਹਾਨੂੰ ਵਾਰ-ਵਾਰ ਟੋਲ ਚੁਕਾਉਣ ਦੀ ਲੋੜ ਨਹੀਂ ਪਵੇਗੀ।
