ਕਿਸਾਨਾਂ-ਮਜ਼ਦੂਰਾਂ ਨੇ ਲੈਂਡ ਪੁਲਿੰਗ ਨੀਤੀ ਵਿਰੁਧ ਕੱਢਿਆ ਮੋਟਰ ਸਾਇਕਲ ਮਾਰਚ

0
1000534856

ਚਿੱਪ ਵਾਲੇ ਮੀਟਰਾਂ ਖਿਲਾਫ ਅਤੇ ਹੋਰ ਮੰਗਾਂ ਨੂੰ ਲੈਕੇ ਡੀਸੀ ਨੂੰ ਦਿਤਾ ਮੰਗ ਪੱਤਰ

ਜੰਡਿਆਲਾ ਗੁਰੂ, ਕੰਵਲਜੀਤ ਸਿੰਘ ਲਾਡੀ) : ਬੀਕੇਯੂ ਏਕਤਾ ਸਿੱਧੂਪੁਰ ਦੇ ਜਿਲ੍ਹਾ ਅੰਮ੍ਰਿਤਸਰ ਦੇ ਜਿਲ੍ਹਾ ਆਗੂ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਅੱਜ ਕਿਸਾਨਾਂ ਮਜ਼ਦੂਰਾਂ ਵਲੋਂ ਅੰਮ੍ਰਿਤਸਰ ਵਿਚ ਰਣਜੀਤ ਐਵੀਨਿਊ ਤੋਂ DC ਦਫ਼ਤਰ ਤੱਕ ਵਿਸ਼ਾਲ ਮੋਟਰ ਸਾਇਕਲ ਮਾਰਚ ਕੱਢ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ ਗਿਆ। ਕਿਸਾਨ ਆਗੂ ਗੁਰਜੰਟ ਸਿੰਘ ਕੁਹਾਲੀ, ਜਗਜੀਤ ਸਿੰਘ ਕੁਹਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਮਜਦੂਰਾਂ ਦੀਆਂ ਵਾਹੀ ਯੋਗ ਜਮੀਨਾਂ ਤੇ ਡਾਕਾ ਮਾਰਨ ਵਾਸਤੇ ਜਿਹੜੀ ਲੈਂਡ ਪੁਲਿੰਗ ਨੀਤੀ ਲਿਆਂਦੀ ਗਈ ਹੈ ਅਸੀਂ ਓਸਦਾ ਤਿੱਖੇ ਸ਼ਬਦਾਂ ਵਿਚ ਵਿਰੋਧ ਕਰਦੇ ਹਾਂ। ਕਿਸਾਨ ਆਗੂ ਸਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਨਿੱਜੀ ਘਰਾਣਿਆ ਨੂੰ ਫਾਇਦਾ ਪਹੁੰਚਾਉਣ ਲਈ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਲੈਂਡ ਪੁਲਿੰਗ ਨੀਤੀ ਪੰਜਾਬ ਵਿਚ ਲਾਗੂ ਕਰ ਰਹੀ ਹੈ, ਕੋਈ ਵੀ ਕਿਸਾਨ ਆਪਣੀ ਜਮੀਨ ਲੈਂਡ ਪੁਲਿੰਗ ਨੀਤੀ ਅਧੀਨ ਨਹੀਂ ਦੇਣਾ ਚਾਹੁੰਦਾ।

 ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੈਂਡ ਪੁਲਿੰਗ ਨੀਤੀ ਨੂੰ ਲਾਗੂ ਕਰਨ ਲਈ ਪਿਛਲੇ ਦਿਨੀਂ ਲੈਂਡ ਪੁਲਿੰਗ ਨੀਤੀ ਵਿਚ ਜਿਹੜਾ ਬਦਲਾਅ ਕੀਤਾ ਗਿਆ ਹੈ ਕਿ ਮੁਆਵਜਾ ਪਹਿਲਾਂ ਵਲੋਂ ਵੱਧ ਦਿੱਤਾ ਜਾਵੇਗਾ ਆਦਿ ਓਹ ਸਿਰਫ ਔਰ ਸਿਰਫ ਲੋਕਾਂ ਨੂੰ ਇੱਕ ਲੋਲੀਪੋਪ ਦੇਣਾ ਹੈ। ਕਿਸਾਨ ਆਗੂ ਦਲਜੀਤ ਸਿੰਘ ਖਾਲਸਾ, ਸਤਨਾਮ ਸਿੰਘ ਨੇ ਸਵਾਲ ਕੀਤੇ ਕਿ ਹਾਈਵੇ ਵਿਚ ਆਉਣ ਵਾਲੀਆਂ ਜ਼ਮੀਨਾਂ ਤਾਂ ਸਰਕਾਰ ਨੂੰ ਮੁਆਵਜਾ ਦਿਤੇ ਐਕਵਾਇਰ ਕਰ ਰਹੀ ਹੈ ਅਤੇ ਸਰਕਾਰੀ ਮੁਲਾਜ਼ਮ ਵੀ ਆਪਣੀਆਂ ਤਨਖਾਹਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹਨ ਅਤੇ ਵੋਟਾਂ ਵੇਲੇ ਬੀਬੀਆਂ ਨੂੰ 1000 ਰੁਪਏ ਦੇਣ ਵਾਲਾ ਵਾਅਦਾ ਵੀ ਅਜੇ ਸਰਕਾਰ ਪੂਰਾ ਨਹੀਂ ਕਰ ਪਾ ਰਹੀ। ਫਿਰ ਸਰਕਾਰ ਲੈਂਡ ਪੁਲਿੰਗ ਨੀਤੀ ਅਧੀਨ 21 ਸ਼ਹਿਰਾਂ ਦੀ 65533 ਏਕੜ ਆ ਰਹੀ ਜ਼ਮੀਨ ਦਾ ਸਾਲਾਨਾ ਬਣਦਾ ਪੈਸਾ ਕਿਵੇਂ ਦੇਵੇਗੀ। ਬਿਜਲੀ ਸੈਕਟਰ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ, ਅਤੇ ਪੰਜਾਬ ਵਿਚ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂ ਬਿੱਟਾ ਸਿੰਘ ਮਾਹਲ, ਹਰਮੀਤ ਸਿੰਘ ਧੀਰੇਕੋਟ, ਰਵਿੰਦਰ ਸਿੰਘ ਵੱਲ੍ਹਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਕੁੱਛ ਸਾਲਾਂ ਤੋਂ ਵੱਲ੍ਹੇ ਕੋਲ ਜਿਹੜਾ ਪੁਲ੍ਹ ਬਣ ਰਿਹਾ ਹੈ, ਉਸਨੂੰ ਅਜੇ ਤਕ ਪੂਰਾ ਨਹੀਂ ਕੀਤਾ ਗਿਆ, ਜਿਸ ਨਾਲ ਰਾਹਗੀਰਾਂ ਨੂੰ, ਸਕੂਲੀ ਬੱਚਿਆਂ ਨੂੰ ਅਤੇ  ਵੱਲ੍ਹਾ ਮੰਡੀ ਵਿਚ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਆਦਿ ਨੂੰ ਆਉਣ ਜਾਣ ਵੇਲੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਮੰਗ ਕਰਦੇ ਹਾਂ ਕਿ ਇਸ ਪੁੱਲ ਦਾ ਕੰਮ ਜਲਦੀ ਕਰਵਾਇਆ ਜਾਵੇਗਾ। ਕਿਸਾਨ ਆਗੂ ਸਵਿੰਦਰ ਸਿੰਘ ਚੜਪੁਰ, ਰਣਬੀਰ ਸਿੰਘ ਭੈਣੀ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਸਿਆਸੀ ਸ਼ਹਿ ਤੇ ਕਿਸਾਨ ਮਜ਼ਦੂਰ ਆਗੂਆਂ ਨੂੰ ਜਬਰੀ ਹਿਰਾਸਤ ਵਿਚ ਲੈਣਾ ਅਤੇ ਝੂਠੇ ਪਰਚੇ ਪਾਉਣ ਦਾ ਅਸੀਂ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਦਸ ਦੇਣਾ ਚਾਹੁੰਦੇ ਹਾਂ ਕਿ ਇਹ ਧੱਕਾ ਬਰਦਾਸਤ ਨਹੀਂ ਕੀਤਾ ਜਾਵੇਗਾ।  ਇਸਦਾ ਜਵਾਬ ਤਿੱਖਾ ਸੰਘਰਸ਼ ਕਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਕਿਹਾ ਕਿ ਕੁੱਛ ਮਹੀਨੇ ਪਹਿਲਾਂ ਗੜੇ ਮਾਰੀ ਨਾਲ ਬਰਬਾਦ ਹੋਈ ਫਸਲ ਦਾ ਮੁਆਵਜ਼ਾ ਵੀ ਅਜੇ ਤਕ ਨਹੀਂ ਲਾਗੂ ਕੀਤਾ ਗਿਆ। ਮੁਆਵਜਾ ਜਲਦ ਤੋਂ ਜਲਦ ਲਾਗੂ ਕਰਨਾ ਚਾਹੀਦਾ ਹੈ। ਇਸ ਮੌਕੇ ਆਗੂ ਸਾਬ ਸਿੰਘ ਚੈਨਪੁਰ, ਤਾਜ ਸਿੰਘ, ਮਗਵਿੰਦਰ ਸਿੰਘ, ਲਵਪ੍ਰੀਤ ਸਿੰਘ ਕਲੇਰ, ਜਤਿੰਦਰ ਦੇਵ,  ਰੇਸ਼ਮ ਸਿੰਘ ਨੰਬਰਦਾਰ, ਜੋਗਾ ਸਿੰਘ, ਮਨਬੀਰ ਸਿੰਘ, ਗੁਰਵਿੰਦਰ ਸਿੰਘ ਢਿੱਲੋਂ, ਧੀਰ ਸਿੰਘ, ਬਲਬੀਰ ਸਿੰਘ ਚੇਅਰਮੈਨ, ਅਮਰਜੀਤ ਸਿੰਘ ਕੋਟਲਾ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *