ਪਾਣੀ ਵਿਚ ਡੁੱਬੀ ਫ਼ਸਲ ਵੇਖ ਕੇ ਕਿਸਾਨ ਨੂੰ ਪਿਆ ਦੌਰਾ, ਹੋਈ ਮੌਤ !


ਗੁਰਦਾਸਪੁਰ, 4 ਸਤੰਬਰ (ਨਿਊਜ਼ ਟਾਊਨ ਨੈਟਵਰਕ):
ਅੱਜ ਇਸੇ ਸਦਮੇ ਵਿੱਚ ਗੁਰਦਾਸਪੁਰ ਦੇ ਪਿੰਡ ਬਲਗਣ ‘ਚ ਇੱਕ ਕਿਸਾਨ ਦੀ ਮੌਤ ਹੋ ਗਈ। ਅੱਠ ਦਿਨ ਬਾਅਦ ਵੀ ਖੇਤਾਂ ਵਿਚੋਂ ਪਾਣੀ ਨਹੀਂ ਉਤਰਿਆ ਸੀ, ਜਿਸ ਨੂੰ ਵੇਖ ਕੇ ਨੌਜਵਾਨ ਕਿਸਾਨ ਸੰਦੀਪ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ। ਜਾਣਕਾਰੀ ਅਨੁਸਾਰ ਅੱਠ ਦਿਨਾਂ ਬਾਅਦ ਵੀ ਹੜ੍ਹ ਦੇ ਪਾਣੀ ਵਿੱਚ ਫ਼ਸਲ ਡੁੱਬੀ ਵੇਖ ਕੇ ਕਿਸਾਨ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਸੰਦੀਪ ਸਿੰਘ ਨਾਮ ਦੇ ਪਿੰਡ ਬਲਗਣ ਦੇ ਰਹਿਣ ਵਾਲੇ ਕਿਸਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਰਦਾਸਪੁਰ ਦੇ ਪਿੰਡ ਬਲੱਗਣ ਜਿੱਥੇ ਪਿਛਲੇ ਦਿਨੀ ਹੜ੍ਹ ਦੇ ਪਾਣੀ ਕਾਰਨ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿੱਚ ਆ ਗਿਆ ਸੀ। ਅੱਜ ਅੱਠਵੇਂ ਦਿਨ ਵੀ ਪਿੰਡ ਦੇ ਆਲੇ-ਦੁਆਲੇ ਖੇਤਾਂ ਵਿਚੋਂ ਪਾਣੀ ਨਹੀਂ ਉਤਰਿਆ ਹੈ। ਮ੍ਰਿਤਕ ਕਿਸਾਨ ਦੀ ਉਮਰ 35 ਸਾਲ ਦੇ ਕਰੀਬ ਸੀ ਅਤੇ ਉਸ ਦੀਆਂ ਦੋ ਧੀਆਂ ਹਨ ਅਤੇ ਨਾਲ ਹੀ ਉਹ ਆਪਣੇ ਬਜ਼ੁਰਗ ਪਿਉ ਨੂੰ ਵੀ ਪਾਲਦਾ ਸੀ। ਉਸ ਕੋਲ ਆਪਣੀ ਸਿਰਫ਼ ਇਕ ਕਿਲ੍ਹਾ ਜ਼ਮੀਨ ਸੀ ਅਤੇ ਢਾਈ ਕਿੱਲੇ ਉਸ ਨੇ 50,000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ ‘ਤੇ ਲਈ ਸੀ ਪਰ ਫ਼ਸਲ ਮਰਦੀ ਵੇਖੀ ਤਾਂ ਠੇਕੇ ਦੀ ਰਕਮ ਦੇਣ ਦੀ ਫ਼ਿਕਰ ਨੇ ਉਸ ਦੀ ਜਾਨ ਲੈ ਲਈ। ਸੰਦੀਪ ਸਿੰਘ ਜ਼ਮੀਨ ਥੋੜੀ ਹੋਣ ਕਰਨ ਦਿਹਾੜੀਏ ਵੀ ਲਾਉਂਦਾ ਸੀ।