ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਨੇ ਮੰਗਾਂ ਦੀ ਪੂਰਤੀ ਲਈ ਬਣਾਈ ਰਣਨੀਤੀ


ਬਰਨਾਲਾ, 25 ਨਵੰਬਰ (ਅਮਜ਼ਦ ਖਾਨ ਦੁੱਗਾਂ)
ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਪੰਜਾਬ ਰਜਿ ਨੇ ਸੂਬਾ ਪੱਧਰੀ ਮੀਟਿੰਗ ਰੱਖੀ ਗਈ ਜਿਸ ਵਿੱਚ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆ ਸੀਨੀਅਰ ਮੀਤ ਪ੍ਰਧਾਨ ਪੁਨੀਤ ਕੁਮਾਰ ਹੁਸ਼ਿਆਰਪੁਰ, ਮੀਤ ਪ੍ਰਧਾਨ ਸਰਬਜੀਤ ਸਿੰਘ ਰੋਪੜ ਅਤੇ ਸੂਬਾ ਸਕੱਤਰ ਮੋਹਨ ਭਗਤ ਲੁਧਿਆਣਾ ਅਤੇ ਹੋਰ ਵੱਡੀ ਗਿਣਤੀ ਵਿੱਚ ਅਪਰੇਟਰ ਸਾਥੀ ਪਹੁੰਚੇ। ਇਸ ਮੋਕੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀ ਪਿਛਲੇ ਕਈ ਸਾਲਾਂ ਤੋ ਫਰਦ ਕੇਂਦਰਾਂ ਵਿੱਚ ਆਪਣੀਆਂ ਸੇਵਾਵਾਂ ਨੂੰ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਰਹੇ ਹਾਂ ਅਤੇ ਪੰਜਾਬ ਮਾਲ ਰਿਕਾਰਡ ਦੇ ਸਬੰਧਤ ਕੰਮਾ ਨੂੰ ਦਿਨ ਰਾਤ ਇੱਕ ਕਰਕੇ ਕੰਪਿਉਟਰਾਇਜ ਕੀਤਾ। ਪੰਜਾਬ ਮਾਲ ਰਿਕਾਰਡ ਕੰਪਿਉਟਰਾਇਜ ਆਨਲਾਇਨ ਹੋਣ ਸਦਕਾ ਜਿੱਥੇ ਪਟਵਾਰ ਮਾਲ ਰਿਕਾਰਡ ਪ੍ਰਣਾਲੀ ਵਿੱਚ ਸੁਧਾਰ ਆਇਆ ਉਥੇ ਹੀ ਆਮ ਪਬਲਿਕ ਨੂੰ ਸੁੱਖ ਸਹੁੱਲਤ ਮਿਲੀ ਹੈ ਨਾਲ ਹੀ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਇਆ। ਪਰ ਕਿਸੇ ਵੀ ਸਰਕਾਰ ਜਾ ਹੋਰ ਸਰਕਾਰੀ ਅਫਸਰਸਾਹੀ ਦੁਆਰਾ ਫਰਦ ਕੇਦਰ ਵਿੱਚ ਕੰਮ ਕਰ ਰਹੇ ਮੁਲਾਜਮਾ ਦੀਆ ਸੇਵਾਵਾ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ ਵਾਰ ਵਾਰ ਫਰਦ ਕੇਦਰ ਅਪਰੇਟਰਾ ਦੁਆਰਾ ਆਪਣੀਆ ਹੱਕੀ ਮੰਗਾ ਜਿਵੇ ਕਿ ਡੀ ਸੀ ਰੇਟ ਮੁਤਾਬਿਕ ਤਨਖਾਹ- ਸਿਹਤ ਸੁਵਿਧਾਵਾ ਅਤੇ ਫਰਦ ਕੇਦਰ ਮੁਲਾਜਮਾ ਦੀ ਪੱਕੀ ਨੋਕਰੀ ਸਬੰਧੀ ਪਾਲਿਸੀ ਤਿਆਰ ਕਰਨ ਅਤੇ ਫਰਦ ਕੇਦਰ ਮੁਲਾਜਮਾ ਦੀਆ ਸੇਵਾਵਾ ਨੂੰ ਵਿਭਾਗ ਅਧੀਨ ਕਰਨ ਸਬੰਧੀ ਅਪਣੇ ਮੰਗ ਪੱਤਰ ਦਿੱਤੇ ਗਏ ਪਰੰਤੂ ਸਰਕਾਰ ਅਤੇ ਸਰਕਾਰੀ ਅਫਰਸਾਹੀ ਦੇ ਕੰਨ ਤੇ ਜੂੰ ਵੀ ਨਹੀ ਸਰਕੀ। ਫਰਦ ਕੇਦਰ ਦੇ ਮੁਲਾਜਮਾ ਦੇ ਬਣਦੇ ਹੱਕਾ ਲਈ ਹਾ ਦਾ ਨਾਹਰਾ ਮਾਰਨ ਲਈ ਨਾ ਤੇ ਕੋਈ ਨੇਤਾ ਨਾ ਕੋਈ ਸਰਕਾਰੀ ਅਧਿਕਾਰੀ ਅੱਗੇ ਆਇਆ। ਠੇਕਾ ਸੰਘਰਸ ਮੋਰਚਾ ਦੀ ਅਗਵਾਈ ਵਿੱਚ ਚਲਦਿਆ ਵਿੱਤ ਮੰਤਰੀ ਹਰਪਾਲ ਚੀਮਾ ਵੱਲੋ ਮਿਤੀ 10/11/2025 ਨੂੰ ਮੀਟਿੰਗ ਰੱਖੀ ਗਈ ਜਿਸ ਦੇ ਨਤੀਜੇ ਵੱਜੋ ਜਲ ਸਪਲਾਈ ਦੇ ਨੌਡਲ ਅਫਸਰ ਵੱਲੋ ਪੱਤਰ ਨੰ 5824 ਮਿਤੀ 14/11/2025 ਰਾਹੀ ਡਾਇਰੈਕਟਰ ਆਫ ਲੈਡਜ਼ ਰਿਕਾਰਡ, ਜਲੰਧਰ ਨੂੰ ਪੱਤਰ ਜਾਰੀ ਕੀਤਾ ਗਿਆ ਪਰੰਤੂ ਹੁਣ ਤੱਕ ਵਿਭਾਗ ਵੱਲੋ ਇਸ ਪੱਤਰ ਤੇ ਕੌਈ ਕਾਰਵਾਈ ਨਹੀ ਕੀਤੀ ਗਈ ਨਾ ਹੀ ਕਿਸੇ ਵੀ ਅਪਰੇਟਰ ਦਾ ਕੋਈ ਬਣਦਾ ਡਾਟਾ ਤਿਆਰ ਕੀਤਾ ਗਿਆ। ਲੁਧਿਆਣਾ ਇਸੜੂ ਭਵਨ ਫਰਦ ਕੇਦਰ ਕੰਪਿਉਟਰ ਅਪਰੇਟਰ ਐਸੋਸੀਏਸਨ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਰਮਨਦੀਪ ਸਿੰਘ ਚਕੇਰੀਆ ਦੀ ਆਗਵਾਈ ਵਿੱਚ ਸੂਬਾ ਪੱਧਰ ਦੇ ਮੈਬਰ ਅਤੇ ਵੱਖ ਵੱਖ ਜਿਲ੍ਹਾ ਪ੍ਰਧਾਨ ਨੇ ਫੈਸਲਾ ਲਿਆ ਗਿਆ ਕਿ ਸਰਕਾਰ ਦੁਆਰਾ ਅਤੇ ਵਿਭਾਗ ਦੁਆਰਾ ਹੁਣ ਤੱਕ ਕੌਈ ਕਾਰਵਾਈ ਨਾ ਕਰਨ ਤੇ ਇਤਰਾਜ ਕਰਦਿਆ ਮਿਤੀ ਤਿੰਨ ਅਤੇ ਚਾਰ ਦਸੰਬਰ ਨੂੰ ਠੇਕਾ ਸੰਘਰਸ ਮੋਰਚਾ ਦੀ ਅਗਵਾਈ ਵਿੱਚ ਕੰਮ ਬੰਦ ਕਰਕੇ ਸੂਬਾ ਪੱਧਰ ਤੋ ਆਪਣੇ ਆਪਣੇ ਦਫਤਰਾਂ ਅੱਗੇ ਧਰਨਾ ਪ੍ਰਦਰਸਨ ਦਾ ਸਾਝਾ ਫੈਸਲਾ ਲਿਆ ਗਿਆ ਹੈ। ਉਸ ਫੈਸਲੇ ਅਧੀਨ ਫਰਦ ਕੇਦਰ ਕੰਪਿਉਟਰ ਅਪਰੇਟਰ ਐਸੋਸੀਏਸਨ ਨੇ ਫੈਸਲਾ ਕੀਤਾ ਹੈ ਕਿ ਮਿਤੀ 2-3 ਅਤੇ 4 ਦਸੰਬਰ ਨੂੰ ਸਾਝੀਆਂ ਮੰਗਾ ਨੂੰ ਲੈ ਕੇ ਹਰੇਕ ਤਹਿਸੀਲ ਅਤੇ ਜਿੱਲ੍ਹੇ ਵਿੱਚ ਰੋਸ ਪ੍ਰਦਰਸਨ ਕੀਤਾ ਜਾਵੇਗਾ ਅਤੇ ਫਰਦ ਕੇਦਰ ਕੰਪਿਉਟਰ ਅਪਰੇਟਰ ਐਸੋਸੀਏਸਨ ਦੁਆਰਾ ਮੰਗ ਕੀਤੀ ਗਈ ਹੈ ਕਿ ਜੇਕਰ ਫਰਦ ਕੇਦਰ ਕੰਪਿਉਟਰ ਅਪਰੇਟਰ ਮਲਾਜਮਾ ਦੀਆ ਹੱਕੀ ਮੰਗਾ ਵੱਲ ਧਿਆਨ ਨਾ ਦਿੱਤਾ ਤਾ ਆਉਣ ਵਾਲੇ ਸਮੇ ਵਿੱਚ ਸੰਘਰਸ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੀਰਥ ਸਿੰਘ, ਸਤਨਾਮ ਸਿੰਘ, ਵੀਰਪਾਲ ਕੌਰ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
