ਮਸ਼ਹੂਰ ਅਦਾਕਾਰ ਨੇ ਕੈਂਸਰ ਤੋਂ ਹਾਰੀ ਜੰਗ, ਦੁਨੀਆ ਨੂੰ ਕਿਹਾ ਅਲਵਿਦਾ, ਮੰਨੋਰਜਨ ਇੰਡਸਟਰੀ ‘ਚ ਸੋਗ ਦੀ ਲਹਿਰ


ਆਸਟ੍ਰੇਲੀਆ, 5 ਜੁਲਾਈ, 2025 ( ਨਿਊਜ਼ ਟਾਊਨ ਨੈੱਟਵਰਕ ) :
ਫੈਂਟਾਸਟਿਕ ਫੋਰ’ ਅਤੇ ‘ਐਫਬੀਆਈ: ਮੋਸਟ ਵਾਂਟੇਡ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਮਸ਼ਹੂਰ ਅਦਾਕਾਰ ਜੂਲੀਅਨ ਮੈਕਮਹੋਨ ਦਾ ਦੇਹਾਂਤ ਹੋ ਗਿਆ ਹੈ। 56 ਸਾਲ ਦੀ ਉਮਰ ਵਿੱਚ ਕੈਂਸਰ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਿਆ ਹੈ। ਇਹ ਦੁਖਦਾਈ ਖ਼ਬਰ ਆਉਂਦੇ ਹੀ ਹਾਲੀਵੁੱਡ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਜੂਲੀਅਨ ਮੈਕਮਹੋਨ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਪਤਨੀ ਕੈਲੀ ਮੈਕਮਹੋਨ ਨੇ ਇੱਕ ਜਨਤਕ ਬਿਆਨ ਰਾਹੀਂ ਕੀਤੀ ਹੈ।
ਉਨ੍ਹਾਂ ਨੇ ਅੱਗੇ ਕਿਹਾ, ‘ਜੂਲੀਅਨ ਜ਼ਿੰਦਗੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਕਰਦਾ ਸੀ। ਉਹ ਆਪਣੇ ਦੋਸਤਾਂ ਅਤੇ ਆਪਣੇ ਕੰਮ ਨੂੰ ਪਿਆਰ ਕਰਦਾ ਸੀ। ਉਸਦੀ ਇੱਛਾ ਸੀ ਕਿ ਵੱਧ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਹੋਵੇ। ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਸਹਾਇਤਾ ਦੀ ਮੰਗ ਕਰਦੇ ਹਾਂ ਤਾਂ ਜੋ ਮੇਰਾ ਪਰਿਵਾਰ ਨਿੱਜੀ ਤੌਰ ‘ਤੇ ਸੋਗ ਮਨਾ ਸਕੇ। ਅਸੀਂ ਕਾਮਨਾ ਕਰਦੇ ਹਾਂ ਕਿ ਜੂਲੀਅਨ ਨੇ ਜਿਨ੍ਹਾਂ ਨੂੰ ਖੁਸ਼ ਕੀਤਾ ਹੈ ਉਹ ਜ਼ਿੰਦਗੀ ਵਿੱਚ ਖੁਸ਼ੀ ਪ੍ਰਾਪਤ ਕਰਦੇ ਰਹਿਣ।
ਕੌਣ ਸੀ ਜੂਲੀਅਨ ਮੈਕਮੋਹਨ?
ਤੁਹਾਨੂੰ ਦੱਸ ਦੇਈਏ ਕਿ ਜੂਲੀਅਨ ਮੈਕਮੋਹਨ ਅਮਰੀਕੀ ਫਿਲਮ ਇੰਡਸਟਰੀ ਦੇ ਚੋਟੀ ਦੇ ਅਦਾਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਜਨਮ 1968 ਵਿੱਚ ਆਸਟ੍ਰੇਲੀਆ ਦੇ ਸਿਡਨੀ ਵਿੱਚ ਹੋਇਆ ਸੀ। ਉਹ ਇੱਕ ਰਾਜਨੀਤਿਕ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਦੇ ਪਿਤਾ ਵਿਲੀਅਮ ਮੈਕਮੋਹਨ 1971 ਤੋਂ 1972 ਤੱਕ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਹੇ।