ਗਰਭਵਤੀ ਔਰਤ ਦੀ ਲਾਸ਼ ਸੜਕ ‘ਤੇ ਰੱਖ ਕੇ ਪਰਿਵਾਰ ਨੇ ਲਾਇਆ ਧਰਨਾ


(ਨਿਊਜ਼ ਟਾਊਨ ਨੈਟਵਰਕ)
ਫਾਜ਼ਿਲਕਾ, 23 ਜੂਨ : ਫਾਜ਼ਿਲਕਾ ਦੇ ਪਿੰਡ ਮੁਹੰਮਦ ਪੀਰੇ ਦੀ ਰਹਿਣ ਵਾਲੀ ਇਕ ਗਰਭਵਤੀ ਔਰਤ, ਜਿਸ ਦੇ ਪੇਟ ਵਿਚ ਕਰੀਬ ਸਾਡੇ 8 ਮਹੀਨਿਆਂ ਦਾ ਬੱਚਾ ਸੀ, ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਵਲੋਂ ਫਾਜ਼ਿਲਕਾ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਨੈਸ਼ਨਲ ਹਾਈਵੇ ਉਤੇ ਸਥਿਤ ਫਾਜ਼ਿਲਕਾ-ਫਿਰੋਜ਼ਪੁਰ ਫਲਾਈਓਵਰ ਉੱਪਰ ਲਾਸ਼ ਨੂੰ ਰੱਖ ਕੇ ਰਸਤਾ ਬੰਦ ਕਰਕੇ ਰੋਸ ਧਰਨਾ ਦਿਤਾ ਗਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੁੱਧਵਾਰ ਲੜਕੀ ਆਪਣੇ ਪੇਕਿਆਂ ਦੇ ਪਿੰਡ ਪਾਲੀਵਾਲਾ ਗਈ ਸੀ। ਇਸ ਤੋਂ ਬਾਅਦ ਦੋ ਦਿਨ ਉਥੇ ਨਹੀਂ ਪਹੁੰਚੀ ਤਾਂ ਪੁਲਿਸ ਨੂੰ ਇਤਲਾਹ ਮਿਲੀ ਕਿ ਉਹ ਲੜਕੀ ਦੀ ਲਾਸ਼ ਮੀਣੇ ਵਾਲੇ ਪਿੰਡ ਦੇ ਖੇਤਾਂ ਵਿਚ ਪਈ ਹੈ।
