Fact Check- 30 ਸਤੰਬਰ ਤੋਂ ਬਾਅਦ ATM ਵਿੱਚੋਂ ਨਹੀਂ ਨਿਕਲਣਗੇ 500 ਰੁਪਏ ਦੇ ਨੋਟ? ਜਾਣੋ RBI ਦੇ ਹੁਕਮ…

0
Woman's hands holding brand new indian 500 rupees banknotes.

Woman's hands holding brand new indian 500 rupees banknotes.

ਚੰਡੀਗੜ੍ਹ, 16 ਜੁਲਾਈ, 2025 (ਨਿਊਜ਼ ਟਾਊਨ ਨੈਟਵਰਕ) :

ਸੋਸ਼ਲ ਮੀਡੀਆ ਉਤੇ ਅਕਸਰ ਚੀਜ਼ਾਂ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਗਲਤ ਜਾਣਕਾਰੀ ਫੈਲਾ ਦਿੱਤੀ ਜਾਂਦੀ ਹੈ। ਇਨ੍ਹੀਂ ਦਿਨੀਂ ਬਹੁਤ ਸਾਰੇ ਵਟਸਐਪ ਮੈਸਿਜ ਵਿਚ ਇਕ ਅਜਿਹੀ ਖ਼ਬਰ ਫੈਲ ਰਹੀ ਹੈ ਕਿ ਹੁਣ 500 ਰੁਪਏ ਦੇ ਨੋਟ ATM ਵਿਚੋਂ ਨਹੀਂ ਨਿਕਲਣਗੇ। ਇਸ ਵਾਇਰਲ ਸੁਨੇਹੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਤੰਬਰ 2025 ਤੋਂ 500 ਦੇ ਨੋਟ ਬੰਦ ਕਰ ਦਿੱਤੇ ਜਾਣਗੇ। ਪਰ ਕੀ ਅਜਿਹਾ ਸੱਚਮੁੱਚ ਹੋ ਰਿਹਾ ਹੈ? ਕੀ RBI ਨੇ ਅਜਿਹਾ ਕੋਈ ਹੁਕਮ ਦਿੱਤਾ ਹੈ? ਆਓ ਸਮਝੀਏ…

ਪ੍ਰੈਸ ਇਨਫਰਮੇਸ਼ਨ ਬਿਊਰੋ ਨੇ ਆਪਣੇ X ਅਕਾਊਂਟ PIB Fact Check ਉਤੇ ਇਸ ਵਾਇਰਲ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਗੁੰਮਰਾਹਕੁੰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ 500 ਦੇ ਨੋਟ ਵੈਧ ਕਰੰਸੀ ਹਨ ਅਤੇ ਜਾਰੀ ਰਹਿਣਗੇ। PIB ਨੇ ਕਿਹਾ ਕਿ RBI ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। ਕਿਰਪਾ ਕਰਕੇ ਝੂਠੀਆਂ ਖ਼ਬਰਾਂ ‘ਤੇ ਧਿਆਨ ਨਾ ਦਿਓ ਅਤੇ ਸਿਰਫ਼ ਸਰਕਾਰੀ ਸਰੋਤਾਂ ਤੋਂ ਜਾਣਕਾਰੀ ਦੀ ਪੁਸ਼ਟੀ ਕਰੋ।

RBI ਨੇ ਅਸਲ ਵਿਚ ਕੀ ਕਿਹਾ?

RBI ਨੇ ਹਾਲ ਹੀ ਵਿਚ ATM ਆਪਰੇਟਰਾਂ ਨੂੰ 100 ਅਤੇ  200 ਦੇ ਨੋਟਾਂ ਦੀ ਉਪਲਬਧਤਾ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦਾ 500 ਦੇ ਨੋਟਾਂ ‘ਤੇ ਪਾਬੰਦੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ATM ਨਿਯਮਾਂ ਵਿਚ ਬਦਲਾਅ
RBI ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ 30 ਸਤੰਬਰ 2025 ਤੱਕ 75% ATM ਵਿੱਚ 100 ਅਤੇ 200 ਦੇ ਨੋਟ ਹੋਣੇ ਚਾਹੀਦੇ ਹਨ। 31 ਮਾਰਚ 2026 ਤੱਕ: ਇਹ 90% ATM ਤੱਕ ਵਧ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਦੇ ਇਸ ਆਦੇਸ਼ ਦਾ ਉਦੇਸ਼ ਬੈਂਕ ATM ਵਿੱਚੋਂ ਖੁੱਲ੍ਹ ਪੈਸੇ ਦੀ ਸਮੱਸਿਆ ਨੂੰ ਘਟਾਉਣਾ ਹੈ। ਅਕਸਰ ATM ਵਿੱਚ 100 ਅਤੇ 200 ਰੁਪਏ ਦੇ ਨੋਟਾਂ ਦੀ ਉਪਲਬਧਤਾ ਬਹੁਤ ਘੱਟ ਹੁੰਦੀ ਹੈ।

500 ਦੇ ਨੋਟਾਂ ਬਾਰੇ ਕੋਈ ਆਦੇਸ਼ ਨਹੀਂ
RBI ਨੇ 500 ਦੇ ਨੋਟਾਂ ‘ਤੇ ਪਾਬੰਦੀ ਲਗਾਉਣ ਜਾਂ ATM ਵਿੱਚੋਂ ਹਟਾਉਣ ਦਾ ਕੋਈ ਆਦੇਸ਼ ਨਹੀਂ ਦਿੱਤਾ ਹੈ।

ਅਫਵਾਹਾਂ ਤੋਂ ਕਿਵੇਂ ਬਚੀਏ?

ਕਿਸੇ ਵੀ ਵਾਇਰਲ ਸੁਨੇਹੇ ‘ਤੇ ਤੁਰੰਤ ਭਰੋਸਾ ਨਾ ਕਰੋ।

ਹਮੇਸ਼ਾ PIB ਫੈਕਟ ਚੈੱਕ, RBI ਵੈੱਬਸਾਈਟ, ਜਾਂ ਸਰਕਾਰੀ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰੋ।

ਹੁਣ ਜੇਕਰ ਤੁਹਾਡਾ ਸਵਾਲ ਅਜੇ ਵੀ ‘ਕੀ ₹500 ਦੇ ਨੋਟ ਵੈਧ ਰਹਿਣਗੇ?’ ਹੈ ਤਾਂ ਜਵਾਬ ਹੈ, ਹਾਂ, ₹500 ਦੇ ਨੋਟ ਅਜੇ ਵੀ ਵੈਧ ਹਨ। ਤੁਸੀਂ ਉਨ੍ਹਾਂ ਨੂੰ ਪਹਿਲਾਂ ਵਾਂਗ ਆਮ ਲੈਣ-ਦੇਣ ਵਿੱਚ ਵਰਤ ਸਕਦੇ ਹੋ।

Leave a Reply

Your email address will not be published. Required fields are marked *