ਪਿੰਡ ਲੰਗਰੋਆ ਦੇ ਸ. ਜੀਤ ਸਿੰਘ ਦੀਆਂ ਅੱਖਾਂ ਮਰਨ ਉਪਰੰਤ ਕੀਤੀਆਂ ਦਾਨ


ਨਵਾਸ਼ਹਿਰ 22 ਅਗਸਤ (ਮਨੋਰੰਜਨ ਕਾਲੀਆ ) ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸਵਰਗੀ ਸ. ਜੀਤ ਸਿੰਘ ਪੁੱਤਰ ਸ. ਮੇਹਰ ਸਿੰਘ ਪਿੰਡ ਲੰਗਰੋਆ, ਤਹਿਸੀਲ ਨਵਾਂਸ਼ਹਿਰ ਦੇ ਰਹਿਣ ਵਾਲੇ, ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ! ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਪ੍ਰੇਰਕ ਸਮਾਜ ਸੇਵਕ ਗੁਰਮੁਖ ਸਿੰਘ ਜੀ ਤੋਂ ਪ੍ਰੇਰਿਤ ਹੋ ਕੇ, ਮ੍ਰਿਤਕ ਦੇ ਪੁੱਤਰਾਂ ਜਸਪਾਲ ਸਿੰਘ, ਗੁਰਮੇਲ ਸਿੰਘ ਅਤੇ ਕੁਲਵੰਤ ਸਿੰਘ ਨੇ ਪਰਿਵਾਰਕ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ, ਆਪਣੇ ਪਿਤਾ ਜੀਤ ਸਿੰਘ ਦੀਆਂ ਅੱਖਾਂ ਮਰਨ ਉਪਰੰਤ ਦਾਨ ਕਰਵਾਉਣ ਦਾ ਫੈਸਲਾ ਕੀਤਾ! ਤਾਂ ਜੋ ਇਹ ਅੱਖਾਂ ਹਨੇਰੇ ਵਿੱਚ ਰਹਿ ਰਹੇ ਦੋ ਲੋਕਾਂ ਦੇ ਜੀਵਨ ਵਿੱਚ ਰੌਸ਼ਨੀ ਲਿਆ ਸਕਣ! ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਮੁਖੀ ਡਾ. ਜੇ.ਡੀ. ਵਰਮਾ ਦੀ ਅਗਵਾਈ ਹੇਠ, ਟੀਮ ਦੇ ਮੈਂਬਰ ਮ੍ਰਿਤਕ ਦੇ ਘਰ ਗਏ ਅਤੇ ਅੱਖਾਂ ਪ੍ਰਾਪਤ ਕੀਤੀਆਂ! ਇਹ ਅੱਖਾਂ ਪੁਨਰਜੋਤ ਆਈ ਬੈਂਕ, ਲੁਧਿਆਣਾ ਭੇਜ ਦਿੱਤੀਆਂ ਗਈਆਂ ਹਨ! ਜਿੱਥੇ ਇਹ ਅੱਖਾਂ ਦੋ ਲੋੜਵੰਦ ਲੋਕਾਂ ਨੂੰ ਟਰਾਂਸਪਲਾਂਟ ਕੀਤੀਆਂ ਜਾਣਗੀਆਂ! ਅੱਖਾਂ ਦਾਨ ਕਰਨ ਵਾਲੀ ਸੰਸਥਾ ਦੇ ਮੁਖੀ ਡਾ. ਜੇ.ਡੀ. ਵਰਮਾ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਖਜ਼ਾਨਚੀ ਮਾਸਟਰ ਹੁਸਨ ਲਾਲ, ਕਮਲ ਕੁਮਾਰ ਅਨੇਜਾ ਅਤੇ ਸਮਾਜ ਸੇਵਕ ਗੁਰਮੁਖ ਸਿੰਘ (ਸੇਵਾਮੁਕਤ) ਨੇ ਸ.ਜੀਤ ਸਿੰਘ ਦੀਆਂ ਅੱਖਾਂ ਮਰਨ ਉਪਰੰਤ ਦਾਨ ਕਰਵਾ ਕੇ ਸਮਾਜ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰ ਸਵਰਨ ਕੌਰ (ਪਤਨੀ), ਜਸਪਾਲ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ (ਪੁੱਤਰ), ਹਰਜਿੰਦਰ ਕੌਰ (ਧੀ), ਜਸਵਿੰਦਰ ਕੌਰ, ਦਵਿੰਦਰ ਕੌਰ, ਪਰਮਜੀਤ ਕੌਰ (ਨੂੰਹਾਂ), ਸੁਰਜੀਤ ਸਿੰਘ, ਮਹਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਮੁਖ ਸਿੰਘ ਅਤੇ ਪਤਵੰਤੇ ਹਾਜ਼ਰ ਸਨ।