100 ਫ਼ੀ ਸਦੀ ਅਪਾਹਜ ਹੋਣ ‘ਤੇ ਵੀ ਭੁਪਿੰਦਰ ਸਿੰਘ ਨੂੰ ਨਹੀਂ ਮਿਲ ਰਿਹਾ ਬਣਦਾ ਹੱਕ !


ਅੰਮ੍ਰਿਤਸਰ, 22 ਅਗਸਤ (ਨਿਊਜ਼ ਟਾਊਨ ਨੈਟਵਰਕ) : ਸਰਹਿੰਦ ਸ਼ਹਿਰ ਦੇ ਰਾਮਦਾਸ ਨਗਰ ਵਿਚ ਰਹਿਣ ਵਾਲੇ ਭੁਪਿੰਦਰ ਸਿੰਘ 100% ਪ੍ਰਤੀਸ਼ਤ ਅਪਾਹਜ ਹਨ।ਉਹਨਾਂ ਨੂੰ 56 ਸਾਲ ਦੀ ਉਮਰ ਤੱਕ ਵੀ ਸਰਕਾਰ ਵੱਲੋਂ ਬਣਦਾ ਹੱਕ ਲੈਣ ਲਈ ਧੱਕੇ ਖਾਣ ਲਈ ਮਜਬੂਰ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ: ਬਲਜੀਤ ਸਿੰਘ ਭੁੱਟਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਚੇਅਰਮੈਨ ਜ਼ਿਲਾ ਪਰਿਸ਼ਦ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਪ੍ਰੈਸ ਨੋਟ ਰਾਹੀਂ ਕੀਤਾ।ਉਹਨਾਂ ਕਿਹਾ ਕਿ ਭੁਪਿੰਦਰ ਸਿੰਘ 100% ਅਪਾਹਜ ਹੋਣ ਦੇ ਬਾਵਜੂਦ ਸਰਕਾਰੀ ਸਹੂਲਤਾਂ ਲੈਣ ਲਈ ਦਫਤਰਾਂ ਵਿੱਚ ਲੰਮੇ ਸਮੇਂ ਤੋਂ ਚੱਕਰ ਕੱਢ ਕੇ ਥੱਕ ਚੁੱਕਿਆ ਹੈ ਜਿਸ ਦੀ ਉਮਰ ਲਗਭਗ 56 ਸਾਲ ਹੋਣ ਤੇ ਵੀ ਉਸਨੂੰ ਬਣਦੀ ਸਹੂਲਤ ਨਹੀਂ ਮਿਲ ਰਹੀ ਜੋ ਸਰਕਾਰਾਂ ਅਤੇ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਪਾਹਜ ਲੋਕਾਂ ਦੀ ਸਹਾਇਤਾ ਲਈ ਬਣਾਈਆਂ ਯੋਜਨਾਵਾਂ ਕਾਗਜ਼ਾਂ ਤੱਕ ਸੀਮਤ ਹਨ ਹੇਠਲੇ ਪੱਧਰ ਤੱਕ ਲਾਗੂ 100% ਨਹੀਂ ਹੋ ਰਹੀਆਂ ਜਿਸ ਦੀ ਮਿਸਾਲ ਸਰਹਿੰਦ ਸ਼ਹਿਰ ਵਿੱਚ ਦੇਖੀ ਜਾ ਸਕਦੀ ਹੈ ਤੇ ਸਿੱਧੇ ਤੌਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਸਾਬਤ ਹੋ ਰਹੀ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਭੁਪਿੰਦਰ ਸਿੰਘ ਨੂੰ ਪੈਨਸ਼ਨ ਲਗਾ ਕੇ ਉਸਦਾ ਬਣਦਾ ਹੱਕ ਦਿਤਾ ਜਾਵੇ। ਇਸ ਮੌਕੇ ਸ: ਭੁਪਿੰਦਰ ਸਿੰਘ ਨੇ ਦੱਸਿਆ ਕਿ ਲੰਮੇ ਸਮੇਂ ਤੋਂ 100% ਅਪਾਹਜ ਹੋਣ ਦੇ ਬਾਵਜੂਦ ਦਫਤਰਾਂ ਦੇ ਚੱਕਰ ਲਿਆ ਹੈ ਨਾ ਵੋਟਰ ਕਾਰਡ ਬਣ ਰਿਹਾ ਹੈ ਤੇ ਨਾ ਹੀ ਮੈਨੂੰ ਅਜੇ ਤੱਕ ਅਪਾਹਜ ਵਾਲੀ ਪੈਨਸ਼ਨ ਲੱਗੀ ਹੈ। ਉਹਨਾਂ ਕਿਹਾ ਕਿ ਦਫਤਰਾਂ ਵਿੱਚ ਬੈਠੇ ਅਧਿਕਾਰੀ ਬਹਾਨੇ ਲਾ ਕੇ ਪਰੇਸ਼ਾਨ ਕਰ ਰਹੇ ਹਨ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੀ ਅਪਾਹਜ ਪੈਨਸ਼ਨ ਜਲਦੀ ਤੋਂ ਜਲਦੀ ਲਗਾਈ ਜਾਵੇ।ਇਸ ਮੌਕੇ ਅਮਨਦੀਪ ਸਿੰਘ ਅਤਾਪੁਰ, ਦਲਜੀਤ ਸਿੰਘ, ਸਿਮਰਨਜੀਤ ਸਿੰਘ, ਬਲਰਾਜ ਸਿੰਘ ਮਾਨ ਆਦਿ ਹਾਜ਼ਰ ਸਨ।