ਖਰੜ ਵਿਚ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁਧ ਭੜਕੇ ਬਿਜਲੀ ਕਾਮੇ

0
WhatsApp Image 2025-08-13 at 6.53.37 PM

ਬਿਜਲੀ ਦਫ਼ਤਰ ਅੱਗੇ ਸਾਮੂਹਕ ਛੁੱਟੀ ਲੈ ਕੇ ਕੀਤਾ ਰੋਸ ਮਾਰਚ
(ਸੁਮਿਤ ਭਾਖੜੀ)


ਖਰੜ, 13 ਅਗਸਤ : ਪੰਜਾਬ ਦੇ ਪ੍ਰਮੁੱਖ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫ਼ੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਅੱਜ ਬਿਜਲੀ ਦਫ਼ਤਰ ਖਰੜ ਵਿਖੇ ਸਾਮੂਹਕ ਛੁੱਟੀ ਲੈ ਕੇ ਰੋਸ ਮਾਰਚ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਸੁਖਜਿੰਦਰ ਸਿੰਘ (ਪ੍ਰਧਾਨ ਟੀ.ਐਸ.ਯੂ ਡਿਵੀਜ਼ਨ ਖਰੜ) ਅਤੇ ਸਿਮਰਪ੍ਰੀਤ ਸਿੰਘ (ਪ੍ਰਧਾਨ ਐਮ.ਐਸ.ਯੂ ਡਿਵੀਜ਼ਨ ਖਰੜ) ਨੇ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਸੁਖਵਿੰਦਰ ਸਿੰਘ ਦੁੱਮਣਾ ਮੈਬਰ ਜੁਆਇੰਟ ਫੋਰਮ ਪੰਜਾਬ ਨੇ ਦੱਸਿਆ ਕਿ 10 ਅਗਸਤ ਨੂੰ ਬਿਜਲੀ ਮੰਤਰੀ, ਵਿੱਤ ਮੰਤਰੀ ਅਤੇ ਮੈਨੇਜਮੈਂਟ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਅਤੇ 2 ਜੂਨ ਨੂੰ ਹੋਈ ਮੀਟਿੰਗ ਵਿਚ ਮੰਨੀਆਂ ਗਈਆਂ ਮੰਗਾਂ ਅਜੇ ਤਕ ਲਾਗੂ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਬਿਜਲੀ ਕਾਮਿਆਂ ਨੇ ਚੱਲ ਰਹੇ ਸੰਘਰਸ਼ ਨੂੰ ਸਾਮੂਹਿਕ ਛੁੱਟੀ ਭਰ ਕੇ 15 ਅਗਸਤ ਤਕ ਵਧਾ ਦਿਤਾ ਹੈ। ਮੁੱਖ ਮੰਗਾਂ ਵਿਚ 13 ਫ਼ੀ ਸਦੀ ਮਹਿੰਗਾਈ ਭੱਤਾ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਤਨਖਾਹ/ਪੈਨਸ਼ਨ ਤਰੁਟੀਆਂ ਦੂਰ ਕਰਨਾ, ਬਕਾਏ ਦੇਣਾ, ਨਿੱਜੀਕਰਨ ਨੀਤੀ ਵਾਪਸ ਲੈਣਾ ਅਤੇ ਖਾਲੀ ਅਸਾਮੀਆਂ ‘ਤੇ ਰੈਗੂਲਰ ਭਰਤੀ ਸ਼ਾਮਲ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਹਾਦਸਿਆਂ ਵਿਚ ਜਾਨ ਗੁਆਉਣ ਵਾਲੇ ਜਾਂ ਜ਼ਖ਼ਮੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਹੱਕੀ ਮੁਆਵਜ਼ਾ ਅਤੇ ਕੈਸ਼ਲੈਸ ਇਲਾਜ ਨਹੀਂ ਦਿਤਾ ਜਾ ਰਿਹਾ। 25 ਜੂਨ ਤੋਂ ਵਰਕ-ਟੂ-ਰੂਲ ਤਹਿਤ ਸਿਰਫ਼ ਬਣਦੀ ਡਿਊਟੀ ਕੀਤੀ ਜਾ ਰਹੀ ਹੈ, 27 ਜੁਲਾਈ ਨੂੰ ਬਿਜਲੀ ਮੰਤਰੀ ਦੇ ਘਰ ਅੱਗੇ ਵੱਡਾ ਧਰਨਾ ਹੋਇਆ ਸੀ। ਹੁਣ 11 ਤੋਂ 13 ਅਗਸਤ ਤਕ ਸੂਬੇ ਭਰ ਵਿੱਚ ਦਫ਼ਤਰਾਂ ਸਾਹਮਣੇ ਪ੍ਰਦਰਸ਼ਨ ਹੋ ਰਹੇ ਹਨ ਅਤੇ 15 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਟਰਾਂ ‘ਤੇ ਰੋਸ ਮਾਰਚ ਕੀਤਾ ਜਾਵੇਗਾ। ਇਸ ਰੋਸ ਰੈਲੀ ਨੂੰ ਬਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਐਮ ਐਸ ਯੂ ਪੰਜਾਬ, ਰੰਜੂ ਬਾਲਾ ਸਟੇਟ ਆਗੂ ਐਮ ਐਸ ਯੂ, ਪਰਮਜੀਤ ਸਿੰਘ ਸਰਕਲ ਸਕੱਤਰ ਸਾਨੂੰ ਆਪਣੀ ਰਾਖੀ ਟੀ ਐਸ ਯੂ, ਭੁਪਿੰਦਰ ਮਦਨਹੇੜੀ ਆਗੂ ਵਿਗਿਆਨਿਕ ਗਰੁੱਪ, ਸ਼ੇਰ ਸਿੰਘ ਪ੍ਰਧਾਨ ਸਿਟੀ 2 ਖਰੜ, ਜਰਨੈਲ ਸਿੰਘ ਪ੍ਰਧਾਨ ਸਬ ਅਰਬਨ ਖਰੜ, ਯੋਗਰਾਜ ਸਿੰਘ ਪ੍ਰਧਾਨ ਸਿਟੀ 1 ਖਰੜ, ਗੁਲਜ਼ਾਰ ਸਿੰਘ ਪ੍ਰਧਾਨ ਮੋਰਿੰਡਾ, ਬਲਜਿੰਦਰ ਸਿੰਘ ਡਿਵੀਜ਼ਨ ਸਕੱਤਰ ਖਰੜ ਅਤੇ ਬਲਵਿੰਦਰ ਰਡਿਆਲਾ ਮੀਤ ਪ੍ਰਧਾਨ ਸਿਟੀ 1 ਖਰੜ ਆਦਿ ਨੇ ਸੰਬੋਧਨ ਕੀਤਾ। ਇਸ ਰੋਸ ਰੈਲੀ ਵਿੱਚ ਮੈਡਮ ਹਰਮਨਪ੍ਰੀਤ ਕੌਰ, ਮੈਡਮ ਪ੍ਰੀਤੀ ਸ਼ਰਮਾ, ਗੁਰਚਰਨਜੀਤ ਸਿੰਘ, ਮਦਨ ਲਾਲ, ਅਵਤਾਰ ਸਿੰਘ, ਰਵਿੰਦਰ ਸਿੰਘ, ਭਗਵੰਤ ਸਿੰਘ, ਗੁਰਤੇਜ ਸਿੰਘ, ਮਨਦੀਪ ਸਿੰਘ, ਕੇਵਲ ਸਿੰਘ, ਅਮਰੀਕ ਸਿੰਘ ਸਾਦਕਪੁਰ, ਗੁਰਪ੍ਰੀਤ ਸਿੰਘ, ਗੁਰਬਚਨ ਸਿੰਘ, ਸ਼ਮਸ਼ੇਰ ਸਿੰਘ, ਸੋਹਣ ਸਿੰਘ, ਕਾਕਾ ਸਿੰਘ, ਪਰਮਿੰਦਰ ਸਿੰਘ, ਜਸਬੀਰ ਸਿੰਘ ਅਤੇ ਮੈਡਮ ਪਰਮਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਬਜਲੀ ਕਾਮੇ ਸ਼ਾਮਲ ਹੋਏ।

Leave a Reply

Your email address will not be published. Required fields are marked *