ਖਰੜ ‘ਚ ਦੇਸ਼ ਵਿਆਪੀ ਹੜਤਾਲ ਦੌਰਾਨ ਕੇਂਦਰ ਦੀ ਨੀਤੀਆਂ ਖਿਲਾਫ਼ ਬਿਜਲੀ ਕਾਮਿਆਂ ਵਲੋਂ ਰੈਲੀ


ਖਰੜ, 9 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਦੀ ਅਪੀਲ ‘ਤੇ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਦਿਤੇ ਹੜਤਾਲ਼ ਦੇ ਸੱਦੇ ਦੇ ਅਧੀਨ, ਖਰੜ ਡਿਵੀਜ਼ਨ ਦੇ ਬਿਜਲੀ ਕਰਮਚਾਰੀਆਂ ਵਲੋਂ ਕੇਂਦਰ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਅਤੇ ਲੋੜੀਂਦੇ ਹੱਕਾਂ ਨੂੰ ਖਤਮ ਕਰਨ ਵਾਲੀਆਂ ਨੀਤੀਆਂ ਦੇ ਖਿਲਾਫ਼ ਜੋਰਦਾਰ ਰੋਸ ਰੈਲੀ ਕੀਤੀ ਗਈ।
ਇਹ ਰੈਲੀ ਸੁਖਜਿੰਦਰ ਸਿੰਘ (ਡਿਵੀਜ਼ਨ ਪ੍ਰਧਾਨ, ਟੀ ਐਸ ਯੂ) ਅਤੇ ਸਿਮਰਪ੍ਰੀਤ ਸਿੰਘ (ਡਿਵੀਜ਼ਨ ਪ੍ਰਧਾਨ, ਐਮ ਐਸ ਯੂ) ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਵਿੰਦਰ ਸਿੰਘ ਦੁਮਣਾ (ਮੈਂਬਰ, ਜੁਆਇੰਟ ਫੋਰਮ ਪੰਜਾਬ), ਬਰਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ, ਐਮ ਐਸ ਯੂ ਪੰਜਾਬ), ਭੁਪਿੰਦਰ ਸਿੰਘ (ਸਾਬਕਾ ਡਿਵੀਜ਼ਨ ਪ੍ਰਧਾਨ, ਟੀ ਐਸ ਯੂ), ਅਤੇ ਬਲਵਿੰਦਰ ਸਿੰਘ ਰਡਿਆਲਾ (ਮੀਤ ਪ੍ਰਧਾਨ, ਸਿਟੀ-2 ਖਰੜ) ਨੇ ਕੇਂਦਰ ਸਰਕਾਰ ਵਲੋਂ ਚਾਰ ਨਵੇਂ ਲੇਬਰ ਕੋਡ ਲਾਗੂ ਕਰਕੇ ਮਜਦੂਰ ਪੱਖੀ ਕਾਨੂੰਨਾਂ ਨੂੰ ਖਤਮ ਕਰਨ, ਠੇਕੇਦਾਰੀ ਤੇ ਆਊਟਸੋਰਸ ਪ੍ਰਣਾਲੀ ਨੂੰ ਵਧਾਵਾ ਦੇਣ, ਸਰਕਾਰੀ ਅਦਾਰਿਆਂ ਦੇ ਨਿਜੀਕਰਨ, ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਕਰਨ ਅਤੇ ਨਵੀਂ ਸਿੱਖਿਆ ਨੀਤੀ ਰਾਹੀਂ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਖਤਮ ਕਰਨ ਵਰਗੀਆਂ ਨੀਤੀਆਂ ਦੀ ਕੜੀ ਨਿੰਦਾ ਕੀਤੀ।
ਸ਼ੇਰ ਸਿੰਘ ਦੀ ਅਗਵਾਈ ‘ਚ ਰੈਲੀ ਨੂੰ ਰਣਜੋਧ ਸਿੰਘ (ਸਰਕਲ ਆਗੂ), ਹਰਨਾਮ ਸਿੰਘ ਡੱਲਾ ਪ੍ਰਧਾਨ ਗ਼ਦਰੀ ਬਾਬੇ ਵਿਚਾਰਧਾਰਕ ਮੰਚ ਖਰੜ, ਸੁਖਵਿੰਦਰ ਸਿੰਘ (ਪ੍ਰਧਾਨ, ਟੀ ਐਸ ਯੂ ਕੁਰਾਲੀ), ਯੋਗਰਾਜ ਸਿੰਘ, ਮਨਦੀਪ ਸਿੰਘ, ਸਤਵੀਰ ਸਿੰਘ (ਜੇ.ਈ., ਖਰੜ), ਅਨੂਪ ਸਿੰਘ, ਰਣਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਬਿਜਲੀ ਕਾਮਿਆਂ ਨੇ ਅੱਗੇ ਤੋਰਿਆ।
