ਬਿਜਲੀ ਨਿਗਮ ਦੀਆਂ ਸਰਕਾਰੀ ਜ਼ਮੀਨਾਂ ਵੇਚਣ ਦੇ ਵਿਰੋਧ ‘ਚ ਕੀਤਾ ਅਰਥੀ ਫੂਕ ਮੁਜ਼ਾਹਰਾ


ਮੋਹਾਲੀ, 16 ਫਰਵਰੀ (ਸਚਿਨ ਸ਼ਰਮਾ) : ਅੱਜ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ ਤੇ ਬਿਜਲੀ ਨਿਗਮ ਦੀਆਂ ਸਰਕਾਰੀ ਜਮੀਨਾਂ ਵੇਚਣ ਦੇ ਵਿਰੋਧ ਵਿੱਚ ਬਲਵਿੰਦਰ ਸਿੰਘ ਸਰਕਲ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਮੋਹਾਲੀ ਦੀ ਅਗਵਾਈ ਹੇਠ ਜ਼ਬਰਦਸਤ ਰੈਲੀ ਅਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਰੈਲੀ ਨੂੰ ਸੰਬੋਧਨ ਕਰਦਿਆਂ ਜੋਇੰਟ ਫੋਰਮ ਆਗੂ ਸੁਖਵਿੰਦਰ ਸਿੰਘ ਦੁਮਣਾ ਵਰਿੰਦਰ ਸਿੰਘ ਐਮ ਐਸ ਯੂ ਪੰਜਾਬ ਤੇ ਯੋਗਰਾਜ ਸਿੰਘ ਜੋਨ ਆਗੂ, ਨਿਰਮੈਲ ਸਿੰਘ ਜੋਨ ਆਗੂ ਸੁਖਜਿੰਦਰ ਸਿੰਘ ਸਰਕਲ ਪ੍ਰਧਾਨ ਰੋਪੜ ਸਿਮਰਪ੍ਰੀਤ ਸਿੰਘ ਐਮ ਐਸ ਯੂ ਡਿਵੀਜ਼ਨ ਪ੍ਰਧਾਨ ਸ਼ੇਰ ਸਿੰਘ ਸਬ ਪ੍ਰਧਾਨ ਸਿਟੀ 2 ਨੇ ਕਿਹਾ ਕਿ ਬਡੂੰਗਰ ਪਿੰਡ ਦੀ 50 ਏਕੜ ਜਮੀਨ ਪੁੱਡਾਂ ਦੇ ਨਾ ਤੇ ਤਬਦੀਲ ਕਰ ਦਿੱਤੀ ਗਈ ਜਦੋਂ ਕਿ 14-1-206 ਨੂੰ ਸਮੁੱਚੀਆਂ ਜਥੇਬੰਦੀਆਂ ਨਾਲ ਸਰਕਾਰਾਂ ਅਤੇ ਮੈਨੇਜਮੈਂਟ ਦੀ ਸਹਿਮਤੀ ਹੋਈ ਸੀ ਕਿ ਸਰਕਾਰੀ ਜਮੀਨਾਂ ਨੂੰ ਨਹੀਂ ਵੇਚਿਆ ਜਾਵੇਗਾ। ਸਰਕਾਰਾਂ ਨੇ ਜਥੇਬੰਦੀਆਂ ਨਾਲ ਵਾਦਾ ਖਿਲਾਫੀ ਕੀਤੀ ਹੈ ਅਤੇ ਜਥੇਬੰਦੀਆਂ ਦਾ ਭਰੋਸਾ ਤੋੜਿਆ ਹੈ ਇਸ ਦੇ ਵਿਰੋਧ ਵਿੱਚ ਆਗੂਆਂ ਨੇ 2025 ਸੋਧ ਬਿਲ ਜਾਰੀ ਕਰਨ ਦਾ ਵਿਰੋਧ ਕੀਤਾ ਹੈ। ਜਥੇਬੰਦੀ ਵੱਲੋਂ ਇਹ ਚਤਾਵਨੀ ਦਿੱਤੀ ਗਈ ਹੈ ਕਿ ਅਗਰ ਇਹ ਜਮੀਨ ਜਾਇਦਾਦਾਂ ਵੇਚਣ ਦਾ ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਸਮੁੱਚੀ ਲੀਡਰਸ਼ਿਪ ਹੋਰ ਵੀ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜਿੰਮੇਵਾਰੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ ਰੈਲੀ ਵਿੱਚ ਗੁਲਜਾਰ ਸਿੰਘ ਸੁਰਿੰਦਰ ਸਿੰਘ ਜਰਨੈਲ ਸਿੰਘ ਕੇਵਲ ਸਿੰਘ ਸਤਨਾਮ ਸਿੰਘ ਗੁਰਪ੍ਰੀਤ ਸਿੰਘ ਬਿਕਰਮਜੀਤ ਸਿੰਘ ਗੋਪੀ ਚੰਦ ਸਿਮਰਪ੍ਰੀਤ ਸਿੰਘ ਸੁਰਿੰਦਰ ਕੁਮਾਰ ਜੇਈ ਸਤਬੀਰ ਸਿੰਘ ਜੇਈ ਕਾਕਾ ਸਿੰਘ ਮਨਦੀਪ ਰੱਤੂ ਚਿੰਟੂ ਚੌਹਾਨ ਮਦਨ ਲਾਲ ਅਮਨ ਸ਼ਰਮਾ ਗੁਰਵਿੰਦਰ ਸਿੰਘ ਰੋਹਿਤ ਚੌਧਰੀ ਸੰਜੀਵ ਕੁਮਾਰ ਰਜਿੰਦਰ ਸਿੰਘ ਵੀਰਵਲ ਸਿੰਘ ਗੁਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ।
