ਅਪਰੇਸ਼ਨ ਸਿੰਦੂਰ ਦੌਰਾਨ ਭਾਰਤ ਨੇ ਧਰਮ ਦਾ ਪਾਲਣ ਕੀਤਾ ਤੇ ਅਨਿਆਂ ਦਾ ਬਦਲਾ ਲਿਆ : ਪ੍ਰਧਾਨ ਮੰਤਰੀ

0
Screenshot 2025-10-21 182501

ਕਿਹਾ, ਭਗਵਾਨ ਸ੍ਰੀ ਰਾਮ ਸਾਨੂੰ ਅਨਿਆਂ ਨਾਲ ਲੜਨ ਦਾ ਹੌਸਲਾ ਦਿੰਦੇ ਹਨ


(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 21 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਨੂੰ ਉਨ੍ਹਾਂ ਊਰਜਾ ਅਤੇ ਉਤਸ਼ਾਹ ਨਾਲ ਭਰਿਆ ਤਿਉਹਾਰ ਦੱਸਿਆ। ਦੇਸ਼ ਦੇ ਨਾਮ ਇਕ ਪੱਤਰ ’ਚ ਉਨ੍ਹਾਂ ਕਿਹਾ ਕਿ ਇਹ ਦੀਵਾਲੀ ਅਯੁੱਧਿਆ ’ਚ ਬਣੇ ਰਾਮ ਮੰਦਿਰ ਦੇ ਨਿਰਮਾਣ ਤੋਂ ਬਾਅਦ ਇਹ ਦੂਜਾ ਤਿਉਹਾਰ ਹੈ। ਪ੍ਰਧਾਨ ਮੰਤਰੀ ਨੇ ਭਗਵਾਨ ਰਾਮ ਦੇ ਜੀਵਨ ਨਾਲ ਜੁੜੀਆਂ ਸਿੱਖਿਆਵਾਂ ਦਾ ਹਵਾਲਾ ਦਿੱਤਾ ਅਤੇ ਅਪ੍ਰੇਸ਼ਨ ਸਿੰਦੂਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਸਾਨੂੰ ਧਰਮ ਦਾ ਪਾਲਣ ਕਰਨਾ ਸਿਖਾਉਂਦੇ ਅਤੇ ਅਨਿਆਂ ਨਾਲ ਲੜਨ ਦਾ ਹੌਸਲਾ ਵੀ ਦਿੰਦੇ ਹਨ। ਇਸ ਦਾ ਜਿਊਂਦਾ-ਜਾਗਦਾ ਉਦਾਹਰਣ ਅਸੀਂ ਕੁੱਝ ਮਹੀਨੇ ਪਹਿਲਾਂ ਵੇਖਿਆ। ਉਨ੍ਹਾਂ ਲਿਖਿਆ ਕਿ ‘ਅਪ੍ਰੇਸ਼ਨ ਸਿੰਦੂਰ’ ਦੇ ਦੌਰਾਨ ਭਾਰਤ ਨੇ ਨਾ ਸਿਰਫ਼ ਧਰਮ ਦੀ ਪਾਲਣਾ ਕੀਤੀ, ਬਲਕਿ ਅਨਿਆਂ ਦਾ ਬਦਲਾ ਵੀ ਲਿਆ। ਦੀਵਾਲੀ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੀਵੇ ਦੂਰ-ਦੁਰਾਡੇ ਖੇਤਰਾਂ ਸਮੇਤ ਕਈ ਜ਼ਿਲਿ੍ਹਆਂ ਨੂੰ ਵੀ ਰੋਸ਼ਨ ਕਰਨਗੇ ਜਿੱਥੇ ਨਕਸਲਵਾਦ ਅਤੇ ਮਾਓਵਾਦੀ ਅੱਤਵਾਦ ਦਾ ਸਫ਼ਾਇਆ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਵਿਅਕਤੀਆਂ ਦੀ ਸ਼ਲਾਘਾ ਵੀ ਕੀਤੀ ਜਿਹੜੇ ਹਿੰਸਾ ਦਾ ਰਸਤਾ ਛੱਡ ਕੇ ਮੁੱਖ ਧਾਰਾ ਵਿਚ ਸ਼ਾਮਲ ਹੋਣ, ਨਕਸਲਵਾਦ ਨੂੰ ਤਿਆਗਣ ਅਤੇ ਸੰਵਿਧਾਨ ਨੂੰ ਅਪਨਾਉਣ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਇਸ ਨੂੰ ਭਾਰਤ ਦੀ ਇਕ ਵੱਡੀ ਉਪਲਬਧੀ ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰ ’ਚ ਲਿਖਿਆ ਕਿ ਇਹ ਦੀਵਾਲੀ ਇਸ ਲਈ ਖਾਸ ਹੈ ਕਿਉਂਕਿ ਪਹਿਲੀ ਵਾਰ ਦੇਸ਼ ਭਰ ਦੇ ਕਈ ਜ਼ਿਲਿ੍ਹਆਂ ’ਚ, ਜਿਨ੍ਰਾਂ ’ਚ ਦੂਰ-ਦੁਰਾਡੇ ਦੇ ਇਲਾਕੇ ਵੀ ਸ਼ਾਮਲ ਹਨ, ਜਿੱਥੇ ਦੀਵੇ ਜਗਾਏ ਜਾਣਗੇ। ਇਹ ਉਹ ਜ਼ਿਲ੍ਹੇ ਹਨ ਜਿੱਥੇ ਨਕਸਲਵਾਦ ਅਤੇ ਮਾਓਵਾਦੀ ਅੱਤਵਾਦ ਨੂੰ ਜੜ੍ਹ ਤੋਂ ਖ਼ਤਮ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *