ਸ਼ਰਾਬ ਪੀ ਕੇ ਸਕੂਲ ਪਹੁੰਚੀ ਮਹਿਲਾ ਟੀਚਰ ਸਸਪੈਂਡ, ਵਿਭਾਗੀ ਕਾਰਵਾਈ ਸ਼ੁਰੂ


ਮੱਧ ਪ੍ਰਦੇਸ਼, 26 ਜੂਨ ( ਨਿਊਜ਼ ਟਾਊਨ ਨੈੱਟਵਰਕ ) ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਇਕ ਸਕੂਲ ਵਿਚ ਮਹਿਲਾ ਅਧਿਆਪਕ ਕਥਿਤ ਤੌਰ ਉਤੇ ਸ਼ਰਾਬੀ (drunk teacher viral video) ਹਾਲਤ ਵਿਚ ਪਹੁੰਚੀ ਅਤੇ ਸਟਾਫ ਨਾਲ ਬਦਸਲੂਕੀ ਕੀਤੀ। ਇਸ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸੋਮਵਾਰ ਨੂੰ ਅਧਿਆਪਕਾ ਦੇ ਵਿਹਾਰ ਦਾ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ ਹੈ।

ਆਦਿਵਾਸੀ ਸਿੱਖਿਆ ਵਿਭਾਗ ਦੇ ਸਹਾਇਕ ਕਮਿਸ਼ਨਰ ਨਰੋਤਮ ਵਰਕੜੇ ਨੇ ਕਿਹਾ ਕਿ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਮਾਮਲੇ ਦੀ ਵਿਭਾਗੀ ਜਾਂਚ ਕੀਤੀ ਜਾਵੇਗੀ।
ਇਹ ਸਕੂਲ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਮਨਾਵਰ ਵਿਕਾਸ ਬਲਾਕ ਦੇ ਸਿੰਘਾਨਾ ਪਿੰਡ ਵਿੱਚ ਸਥਿਤ ਹੈ। ਵਰਕੜੇ ਨੇ ਕਿਹਾ ਕਿ ਮਨਾਵਰ ਬਲਾਕ ਵਿੱਚ ਇੱਕ ਏਕੀਕ੍ਰਿਤ ਸਕੂਲ ਕੰਪਲੈਕਸ ਹੈ, ਜਿੱਥੇ ਅਧਿਆਪਕਾ 23 ਜੂਨ ਨੂੰ ਸ਼ਰਾਬੀ ਹਾਲਤ ਵਿੱਚ ਆਈ ਸੀ ਅਤੇ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਸਟਾਫ ਨਾਲ ਵੀ ਦੁਰਵਿਵਹਾਰ ਕੀਤਾ।