ਡਰੰਕਨ ਡ੍ਰਾਈਵ ਮਾਮਲਾ : ਸਿਰਫ਼ ਮੂੰਹ ‘ਚੋਂ ਬਦਬੂ ਆਉਣ ‘ਤੇ ਕਿਸੇ ਨੂੰ ਮੁਲਜ਼ਮ ਨਹੀਂ ਬਣਾਇਆ ਜਾ ਸਕਦਾ :ਅਦਾਲਤ

0
court-1750050053682

ਚੰਡੀਗੜ੍ਹ, 16 ਜੂਨ 2025 (ਨਿਊਜ਼ ਟਾਊਨ ਨੈਟਵਰਕ): ਡਰੰਕਨ ਡ੍ਰਾਈਵ ਦੇ ਮਾਮਲੇ ‘ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇੱਕ ਵਿਅਕਤੀ ਨੂੰ ਬਰੀ ਕਰਦਿਆਂ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ “ਮੂੰਹ ’ਚੋਂ ਸ਼ਰਾਬ ਦੀ ਵਾਸ਼ਨਾ ਆਉਣ ਦਾ ਮਤਲਬ ਇਹ ਨਹੀਂ ਕਿ ਵਿਅਕਤੀ ਨਸ਼ੇ ‘ਚ ਸੀ”। ਸਿਰਫ਼ ਬਦਬੂ ਆਉਣਾ ਜਾਂ ਡਾਕਟਰ ਦੀ ਰਾਇ ਦੇ ਆਧਾਰ ‘ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਜਦ ਤੱਕ ਪੱਕਾ ਸਬੂਤ ਨਾ ਹੋਵੇ।

ਦਰਅਸਲ ਅਕਸ਼ੈ ਵਿਰੁਧ ਇਕ ਮਾਮਲਾ ਦਰਜ ਕੀਤਾ ਗਿਆ ਸੀ ਕਿ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ। ਅਕਸ਼ੈ ਨੂੰ ਡਰੰਕਨ ਡ੍ਰਾਈਵ ਦਾ ਮੁਲਜ਼ਮ ਮੰਨਿਆ ਗਿਆ ਉਹ ਵੀ ਸਿਰਫ਼ ਮੂੰਹ ਤੋਂ ਸ਼ਰਾਬ ਦੀ ਸਮੈੱਲ ਆਉਣ ਦੇ ਆਧਾਰ ‘ਤੇ। ਨਾ ਤਾਂ ਬਲੱਡ ਟੈਸਟ ਹੋਇਆ, ਨਾ ਹੀ ਯੂਰਿਨ ਟੈਸਟ। ਡਾਕਟਰ ਨੇ ਸਿਰਫ਼ ਅਨੁਮਾਨ ਦੇ ਆਧਾਰ ‘ਤੇ ਨਸ਼ੇ ਦੀ ਪੁਸ਼ਟੀ ਕਰ ਦਿੱਤੀ।

ਅਦਾਲਤ ਦਾ ਫੈਸਲਾ: ਮੂੰਹ ਤੋਂ ਬਦਬੂ ਆਉਣ ਜਾਂ ਸਿਰਫ਼ ਡਾਕਟਰ ਦੀ ਰਾਇ ‘ਤੇ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਵਿਗਿਆਨਕ ਜਾਂਚ (ਬਲੱਡ ਜਾਂ ਯੂਰਿਨ ਟੈਸਟ) ਬਿਨਾਂ ਨਤੀਜਿਆਂ ਦੇ, ਨਸ਼ੇ ਦੀ ਪੁਸ਼ਟੀ ਨਹੀਂ ਹੋ ਸਕਦੀ। ਇਸ ਮਗਰੋਂ ਅਕਸ਼ੈ ਨੂੰ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਗਿਆ।

Leave a Reply

Your email address will not be published. Required fields are marked *