ਨਸ਼ਾ ਤਸਕਰ ਰਾਜਸਥਾਨ ਤੋਂ ਲਿਆਏ 9 ਕੁਇੰਟਲ ਭੁੱਕੀ –ਬਠਿੰਡਾ ਪੁਲਿਸ ਨੇ ਝੱਟ ਦੇਣੇ ਚੁੱਕੀ

0
babushahi-news---2025-07-08T064629.974

ਬਠਿੰਡਾ, 8 ਜੁਲਾਈ 2025 ( ਨਿਊਜ਼ ਟਾਊਨ ਨੈੱਟਵਰਕ ) :

ਪੰਜਾਬ ਸਰਕਾਰ ਵੱਲੋਂ  ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਤਿਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 9 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਟਰੱਕ ਵੀ ਕਬਜੇ ਵਿੱਚ ਲਿਆ ਹੈ ਜਿਸ ’ਚ ਇਹ ਭੁੱਕੀ ਲਿਆਂਦੀ ਗਈ ਸੀ। ਬਠਿੰਡਾ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ 6 ਜੁਲਾਈ ਨੂੰ ਸਥਾਨਕ ਥਾਣਾ ਕੈਨਾਲ ਕਲੋਨੀ ਅਤੇ ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਸਬੰਧੀ ਨੰਨ੍ਹੀ ਛਾਂ ਚੌਂਕ ਕੋਲ ਗਸ਼ਤ ਕਰ ਰਹੇ ਸਨ। ਬਾਦਲ ਰੋਡ ਰਿੰਗ ਰੋਡ ਟੀ-ਪੁਆਇੰਟ ਪਰ ਇੱਕ ਟਰੱਕ ਨੰਬਰੀ ਆਰ.ਜੇ 6 ਜੀ.ਬੀ 8586 ਖੜਾ ਸੀ ਜਿਸਤੇ 3 ਵਿਅਕਤੀ ਤਰਪਾਲ ਨਾਲ ਛੇੜਛਾੜ ਕਰ ਰਹੇ ਸਨ। ਪੁਲਿਸ ਅਨੁਸਾਰ ਜਿੰਨ੍ਹਾਂ ਨੂੰ ਪੁਲਿਸ ਪਾਰਟੀਆਂ ਵੱਲੋਂ ਸ਼ੱਕ ਦੀ ਬਿਨਾਂ ਪਰ ਚੈਕਿੰਗ ਕੀਤੀ ਤਾਂ ਟਰੱਕ ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪਿਆ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਟਰੱਕ ਦੀ ਚੈਕਿੰਗ ਕੀਤੀ ਗਈ ਤਾਂ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਭੁੱਕੀ, ਡੋਡੇ, ਚੂਰਾ ਪੋਸਤ ਬਰਾਮਦ ਹੋਇਆ। ਤਿੰਨਾਂ ਵਿਅਕਤੀਆਂ ਦੀ ਪਛਾਣ ਸਾਵਰ ਲਾਲ ਪੁੱਤਰ ਪੋਲੂ ਸਿੰਘ ਵਾਸੀ ਅਜਮੇਰ ਰਾਜਸਥਾਨ, ਜਗਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਨਿਊਰ ਜਿਲ੍ਹਾ ਬਠਿੰਡਾ ਅਤੇ ਗੁਰਤੇਜ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਕੋਠਾ ਗੁਰੂ ਜਿਲ੍ਹਾ ਬਠਿੰਡਾ ਵਜੋ ਕੀਤੀ ਗਈ।  ਪੁਲਿਸ ਨੇ ਬਠਿੰਡਾ ਵੱਲੋਂ ਕੀਤੀ ਗਈ। ਤਿੰਨਾਂ ਵਿਅਕਤੀਆਂ ਨੂੰ ਕਾਬ ਕਰਕੇ ਮੁੱਕਦਮਾ ਦਰਜ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਭੁੱਕੀ, ਡੋਡੇ, ਪੋਸਤ ਕਿੱਥੋ ਲੈ ਕੇ ਆਏ ਸਨ ਅਤੇ ਅੱਗੇ ਕਿੱਥੇ ਸਪਲਾਈ ਕਰਨ ਇਸ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਲਈ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ। ਪੁਲਿਸ ਅਧਿਕਾਰੀਆਂ ਨੂੰ  ਇਸ ਪੁੱਛ ਪੜਤਾਲ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਨੈਟਵਰਕ  ਸਬੰਧੀ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *