ਪੁਲਿਸ\ਬੀਐਸਐਫ ਦਾ ਸਾਂਝਾ ਅਪ੍ਰੇਸ਼ਨ, ਨਸ਼ੇ ਦਾ ਜ਼ਖੀਰਾ ਕਾਬੂ

DGP ਪੰਜਾਬ, ਗੌਰਵ ਯਾਦਵ ਨੇ ਸੋਸ਼ਲ ਮੀਡਿਆ ਤੇ ਜਾਰੀ ਕੀਤੀ Video

ਚੰਡੀਗੜ੍ਹ, 30 ਜੂਨ ( ਨਿਊਜ਼ ਟਾਊਨ ਨੈੱਟਵਰਕ ) DGP ਪੰਜਾਬ, ਗੌਰਵ ਯਾਦਵ ਵੱਲੋਂ ਸੋਸ਼ਲ ਮੀਡਿਆ ਤੇ ਇਕ ਵੀਡੀਓ ਜਾਰੀ ਕਰ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਵੱਡੀ ਕਾਰਵਾਈ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋ ਬੀ.ਐਸ.ਐਫ. ਅਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਨਾਲ ਪਾਕਿਸਤਾਨ ਅਧਾਰਤ ਸਮੱਗਲਰ ਤਨਵੀਰ ਸ਼ਾਹ ਅਤੇ ਕੈਨੇਡਾ ਅਧਾਰਤ ਹੈਂਡਲਰ ਜੋਬਨ ਕਲੇਰ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਨਸ਼ਾ ਗਿਰੋਹ ਦਾ ਪਰਦਾਫਾਸ਼ ਕਰਦਿਆਂ 60.302 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਅੰਤਰਰਾਸ਼ਟਰੀ ਸਰਹੱਦ ਨੇੜੇ ਬਾੜਮੇਰ, ਰਾਜਸਥਾਨ ਤੋਂ ਬਰਾਮਦ ਕੀਤੀ ਗਈ ਹੈ।
ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ-ਕਸ਼ਮੀਰ ‘ਚੋਂ 9 ਮੁੱਖ ਕਾਰਕੁੰਨਾਂ ਅਤੇ ਹਵਾਲਾ ਆਪਰੇਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਹੁਣ ਤਕ ਇਸ ਮਾਮਲੇ ਵਿਚ 9 ਸਮਗਲਰਾਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫਤਾਰ। ਪੰਜਾਬ ਪੁਲਿਸ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਨਸ਼ੇ ਅਧਾਰਤ ਅੱਤਵਾਦ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।