ਵਰਦੇ ਮੀਂਹ ‘ਚ ਮਦਦ ਕਰਨ ਪਹੁੰਚੇ ਜ਼ਿਲ੍ਹਾ ਮੀਡੀਆ ਇੰਚਾਰਜ ਮੁਖਦੇਵ ਸਿੰਘ ਆਲੋਵਾਲ


ਭਾਰੀ ਬਾਰਸ ਕਾਰਨ ਮਕਾਨ ਦੀ ਛੱਤ ਡਿੱਗੀ, ਬਾਲ-ਬਾਲ ਬੱਚੇ ਪਰਿਵਾਰਿਕ ਜੀਅ
ਧਾਰੀਵਾਲ, 1 ਸਤੰਬਰ (ਇੰਦਰ ਜੀਤ) :
ਲਗਾਤਾਰ ਹੋ ਰਹੀ ਭਾਰੀ ਬਾਰਸ ਕਾਰਨ ਮਾਡਲ ਟਾਉਨ ਧਾਰੀਵਾਲ ਵਿਖੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ ਪਰ, ਕੋਈ ਜਾਨੀ ਨੁਕਸਾਨ ਤੋਂ ਬਚਾ ਰਿਹਾ। ਸਰਬਜੀਤ ਕੌਰ ਵਾਸੀ ਮਾਡਲ ਟਾਉਨ ਨੇ ਮਦਦ ਦੀ ਗੁਹਾਰ ਲਗਾਉਂਦੇ ਹੋਏ ਦੱਸਿਆ ਕਿ ਉਹ ਆਪਣੀ ਤਿੰਨ ਬੇਟੀਆਂ ਅਤੇ ਪਤੀ ਸਮੇਤ ਇਸ ਘਰ ਵਿੱਚ ਰਹਿ ਰਹੀ ਹੈ ਜਦਕਿ ਭਾਰੀ ਬਾਰਸ ਕਾਰਨ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ ਅਤੇ ਘਰੇਲੂ ਸਮਾਨ ਛੱਤ ਦੇ ਮਲਬੇ ਹੇਠ ਦਬ ਗਿਆ । ਪਤਾ ਚੱਲਦਿਆਂ ਹੀ ਗਰੀਬ ਪਰਿਵਾਰ ਦੀ ਮਦਦ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਮੀਡੀਆ ਇੰਚਾਰਜ ਮੁਖਦੇਵ ਸਿੰਘ ਆਲੋਵਾਲ ਨੇ ਆਪਣੀ ਨੇਕ ਕਮਾਈ ਵਿੱਚੋਂ ਪਰਿਵਾਰ ਨੂੰ 10 ਹਜ਼ਾਰ ਰੁਪਏ ਨਕਦ ਅਤੇ ਰਾਸ਼ਨ ਦੀ ਸੇਵਾ ਦਿੰਦੇ ਹੋਏ ਭੋਰਸਾ ਦਿੱਤਾ ਕਿ ਉਹ ਇਸ ਪਰਿਵਾਰ ਦਾ ਮਕਾਨ ਬਣਾਉਣ ਲਈ ਹਰ ਸਭੰਵ ਯਤਨ ਕਰਦੇ ਹੋਏ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਜਰੂਰ ਪਵਾ ਕੇ ਦੇਣਗੇ।ਸ੍ਰ. ਮੁਖਦੇਵ ਸਿੰਘ ਆਲੋਵਾਲ ਨੇ ਵਿਰੋਧੀ ਰਾਜਨਿਤਕ ਪਾਰਟੀਆਂ ਨੂੰ ਨਸ਼ੀਅਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੜ੍ਹਾਂ ਦੌਰਾਨ ਸਿਆਸੀ ਬਿਆਨਬਾਜੀ ਛੱਡ ਜਮੀਨ ਪੱਧਰ ਤੇ ਪਹੁੰਚੇ ਕੇ ਅਜਿਹੇ ਪਰਿਵਾਰਾਂ ਦੀ ਮਦਦ ਕਰਨ ਵੱਲੋ ਧਿਆਨ ਦੇਣਾਂ ਚਾਹੀਦਾ ਹੈ ਇਸ ਮੌਕੇ ਤੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਨੇ ਜਿਲ੍ਹਾ ਮੀਡੀਆ ਇੰਚਾਰਜ ਮੁਖਦੇਵ ਸਿੰਘ ਆਲੋਵਾਲ ਨੂੰ ਦੱਸਿਆ ਕਿ ਨਗਰ ਕੌਂਸਲ ਧਾਰੀਵਾਲ ਵਿੱਚ ਅਕਾਊਂਟੈਟ ਨਾ ਹੋਣ ਕਰਕੇ ਗਰੀਬ ਪਰਿਵਾਰਾਂ ਦੇ ਮਕਾਨ ਬਣਾਉਣ ਦੀ ਗ੍ਰਾਂਟ ਜਾਰੀ ਕਰਨ ਵਿੱਚ ਰੁਕਾਵਟ ਆ ਰਹੀ ਹੈ ਤਾਂ ਆਲੋਵਾਲ ਨੇ ਤੁਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਫੌਨ ਕਰਕੇ ਨਗਰ ਕੌਂਸਲ ਵਿਖੇ ਅਕਾਊਂਟੈਟ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ । ਇਸ ਮੌਕੇ ਤੇ ਆਮ ਆਦਮੀ ਪਾਰਟੀ ਐਸ.ਸੀ.ਵਿੰਗ ਦੇ ਜਿਲ੍ਹਾ ਪ੍ਰਧਾਨ ਜਸਵਿੰਦਰ ਪਾਲ ਸਰਪੰਚ, ਸਮਾਜ ਸੇਵਕ ਰੌਂਕੀ ਜੀ ਕੇਵਲ ਢਾਬੇਵਾਲ, ਮਨਮੋਹਨਜੀਤ ਸਿੰਘ ਗਿੱਲ, ਮੈਡਮ ਅਨੂੰ, ਖਰੈਤੀ ਲਾਲ ਤੋਂ ਇਲਾਵਾ ਹੋਰ ਹਾਜਰ ਸਨ ।