ਜ਼ਿਲ੍ਹਾ ਕਾਂਗਰਸ ਪ੍ਰਧਾਨ ਕਮਲ ਕਿਸ਼ੋਰ ਵਲੋਂ ਸਾਬਕਾ ਪ੍ਰਧਾਨ ਜੀਤੀ ਪਡਿਆਲਾ ਨਾਲ ਮੁਲਾਕਾਤ

0
Screenshot 2025-11-17 184824

ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਚੱਲਣ ਦਾ ਅਹਿਦ

ਕੁਰਾਲੀ, 17 ਨਵਬੰਰ (ਰਾਜਾ ਸਿੰਘ ਭੰਗੂ)

ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਨਵ ਨਿਯੁਕਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਅੱਜ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਧਾਨ ਨਗਰ ਕੌਂਸਲ ਕੁਰਾਲੀ ਰਣਜੀਤ ਸਿੰਘ ਜੀਤੀ ਪਡਿਆਲਾ ਨਾਲ ਉਨ੍ਹਾਂ ਦੇ ਗ੍ਰਹਿ ਪਿੰਡ ਪਡਿਆਲਾ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾਵਾਂ ਵੱਲੋਂ ਸੰਗਠਨਕ ਮਜ਼ਬੂਤੀ, ਵਰਕਰਾਂ ਦੀ ਭੂਮਿਕਾ ਅਤੇ ਵਿਧਾਨ ਸਭਾ ਹਲਕਾ ਖਰੜ ਸਮੇਤ ਪੂਰੇ ਜ਼ਿਲ੍ਹੇ ਵਿੱਚ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਨਵੇਂ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਜੀਤੀ ਪਡਿਆਲਾ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੀ ਸਰਾਹਣਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ। ਇਸ ਮੌਕੇ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਨਵੇਂ ਪ੍ਰਧਾਨ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਾਰਟੀ ਦੀ ਤਾਕਤ ਹਮੇਸ਼ਾ ਏਕਤਾ, ਅਤੇ ਵਰਕਰਾਂ ਦੀ ਲਗਨ ਨਾਲ ਵਧਦੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਨਵੀਂ ਉਚਾਈਆਂ ਛੂਹੇਗੀ ਅਤੇ ਪਾਰਟੀ ਦੇ ਹਿਤਾਂ ਲਈ ਮਜ਼ਬੂਤ ਕੰਮ ਹੋਵੇਗਾ। ਦੋਵੇਂ ਨੇਤਾਵਾਂ ਨੇ ਸਹਿਮਤੀ ਜਤਾਈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਪਾਰਟੀ ਲਈ ਬਹੁਤ ਮਹੱਤਵਪੂਰਣ ਹਨ ਅਤੇ ਇਸ ਲਈ ਜ਼ਰੂਰੀ ਹੈ ਕਿ ਸਾਰਾ ਸੰਗਠਨ ਇੱਕਜੁਟ ਕੇ ਮੈਦਾਨ ਵਿੱਚ ਉਤਰੇ। ਇਸ ਮੌਕੇ ਪਾਰਟੀ ਵਰਕਰਾਂ ਦੀ ਭੂਮਿਕਾ, ਸਥਾਨਕ ਮੁੱਦਿਆਂ ਦੇ ਹੱਲ ਅਤੇ ਜਨ-ਜਾਗਰੂਕਤਾ ਮੁਹਿੰਮਾਂ ਨੂੰ ਤੇਜ਼ ਕਰਨ ਬਾਰੇ ਵੀ ਮਹੱਤਵਪੂਰਣ ਚਰਚਾ ਹੋਈ। ਇਸ ਮੌਕੇ ਬਾਬਾ ਹਰਸਿਮਰਨ ਸਿੰਘ ਸੰਧੂ, ਕੌਸਲਰ ਰਮਾਕਾਂਤ ਕਾਲੀਆ, ਪੰਜਾਬ ਯੂਥ ਕਾਂਗਰਸ ਦੇ ਸਕੱਤਰ ਜਸਕੀਰਤ ਸਿੰਘ ਰਤੀਆ, ਪਰਵਿੰਦਰ ਸਿੰਘ ਸੈਣੀ, ਅਰਮਾਨ ਦੀਪ ਸ਼ਰਮਾ ਅਤੇ ਆਸ਼ੀਸ਼ ਸ਼ਰਮਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *