ਖਰੜ ਦੇ ਕਈ ਪਿੰਡਾਂ ਦੇ ਪਤਵੰਤੇ ਭਾਜਪਾ ‘ਚ ਹੋਏ ਸ਼ਾਮਲ, ਰਣਜੀਤ ਸਿੰਘ ਗਿੱਲ ਨੂੰ ਕੀਤਾ ਮਜ਼ਬੂਤ


ਖਰੜ, 28 ਅਗਸਤ (ਸੁਮਿਤ ਭਾਖੜੀ) : ਅੱਜ ਖਰੜ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਮੁਹਤਬਰ ਸੱਜਣਾਂ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਕੇ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਹੋਰ ਮਜ਼ਬੂਤ ਕਰ ਦਿਤਾ। ਇਸ ਮੌਕੇ ਪਾਰਟੀ ਚ ਸ਼ਾਮਲ ਹੋਣ ਵੇਲੇ ਇਨ੍ਹਾਂ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸ਼ਮੂਲੀਅਤ ਮੀਟਿੰਗ ਦੌਰਾਨ ਵੱਖ ਵੱਖ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਗਿੱਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਉਣ ਦਾ ਵਾਅਦਾ ਵੀ ਕੀਤਾ। ਭਾਜਪਾ ਆਗੂ ਗਿੱਲ ਨੇ ਹਲਕਾ ਵਾਸੀਆਂ ਨੂੰ ਭਰੋਸਾ ਦਿਤਾ ਕਿ ਉਹ ਆਉਣ ਵਾਲੇ ਸਮੇਂ ਚ ਉਹਨਾਂ ਦਾ ਡੱਟ ਕੇ ਸਾਥ ਦੇਣ ਤਾਂ ਕਿ ਖਰੜ ਹਲਕੇ ਦਾ ਵੱਡੇ ਪੱਧਰ ‘ਤੇ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਨਾਲ ਖਰੜ ਤੋਂ ਭਾਜਪਾ ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ, ਗੁਰਮੀਤ ਸਿੰਘ ਮੀਤੀ, ਤਾਰਾ ਸਿੰਘ, ਸਤਪਾਲ ਸਿੰਘ ਸਾਬਕਾ ਚੇਅਰਮੈਨ, ਦਰਸ਼ਨ ਸਿੰਘ ਕੰਸਾਲਾ, ਬਲਵਿੰਦਰ ਸਿੰਘ, ਕਾਦੀਮਾਜਰਾ, ਪਰਮਜੀਤ ਸਿੰਘ, ਜਗਜੀਵਨ ਸਿੰਘ, ਜਸਵੰਤ ਸਿੰਘ, ਸੰਜੂ ਨੰਬਰਦਾਰ, ਰਾਮ ਸਿੰਘ, ਪਰਮਜੀਤ ਸਿੰਘ, ਉਜਾਗਰ ਸਿੰਘ, ਬਾਰਾ ਸਿੰਘ, ਕਾਲਾ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।