ਸਟੈਚੂਆਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਲਈ ਭੇਜਿਆ ਮੁੱਖ ਮੰਤਰੀ ਨੂੰ ਮੰਗ ਪੱਤਰ


ਹੁਸ਼ਿਆਰਪੁਰ, 12 ਜੂਨ (ਤਰਸੇਮ ਦੀਵਾਨਾ) : ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਫਿਲੌਰ ਦੇ ਨੇੜੇ ਪਿੰਡ ਨੰਗਲ ਅਤੇ ਕੋਟ ਫਤੂਹੀ ਦੇ ਨਜਦੀਕ ਪਿੰਡ ਨੂਰਪੁਰ ਜੱਟਾਂ ਵਿਖੇ ਸਥਾਪਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਦੂਜੀ ਵਾਰ ਨਿਸ਼ਾਨਾ ਬਣਾ ਕੇ ਸਟੈਚੂ ‘ਤੇ ਕਾਲੇ ਰੰਗ ਦੀ ਸਪਰੇਅ ਮਾਰਨ ਦੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਬੇਗਮਪੁਰ ਟਾਈਗਰ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਹਿਗੜ੍ਹ, ਜਿਲ੍ਹਾ ਸੀਨੀਅਰ ਮੀਤ ਸਤੀਸ਼ ਕੁਮਾਰ ਸ਼ੇਰਗੜ੍ਹ ਦੀ ਪ੍ਰਧਾਨਗੀ ਹੇਠ ਏ ਡੀ ਸੀ ਅਮਰਬੀਰ ਕੌਰ ਭੁੱਲਰ ਰਾਹੀ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਗਿਆ।
ਬੇਗਮਪੁਰਾ ਟਾਈਗਰ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਹਿਗੜ੍ਹ ਅਤੇ ਜਿਲ੍ਹਾ ਸੀਨੀਅਰ ਮੀਤ ਸਤੀਸ਼ ਕੁਮਾਰ ਸ਼ੇਰਗੜ੍ਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ ਦੇ ਪਿੰਡ ਨੰਗਲ ਅਤੇ ਪਿੰਡ ਨੂਰਪੁਰ ਜੱਟਾਂ ਵਿਖੇ ਸਥਾਪਿਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਦੂਜੀ ਵਾਰ ਨਿਸ਼ਾਨਾ ਬਣਾ ਕੇ ਉਸ ‘ਤੇ ਕਾਲੇ ਰੰਗ ਦੀ ਸਪਰੇਅ ਮਾਰਨ ਦੀ ਘਟਨਾ ਨੇ ਸਮੁੱਚੇ ਵਿਸ਼ਵ ਭਰ ਦੇ ਅੰਬੇਡਕਰਵਾਦੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਡੂੰਘੀ ਸੱਟ ਮਾਰੀ ਹੈ। ਇਸ ਘਟਨਾ ਨਾਲ ਭਾਰਤ ਦੇ ਹਰ ਬਸ਼ਿੰਦੇ ਦੇ ਹਿਰਦੇ ਵਲੂੰਧਰੇ ਗਏ ਹਨ। ਇਸ ਘਟਨਾ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਐਸਸੀ ਸਮਾਜ ਦੇ ਮਸੀਹਾ ਡਾ. ਅੰਬੇਡਕਰ ਜੀ ਦਾ ਨਿਰਾਦਰ ਹੋਇਆ ਹੈ। ਵਾਰ-ਵਾਰ ਬਾਬਾ ਸਾਹਿਬ ਦੇ ਸਟੈਚੂ ਦਾ ਨਿਰਾਦਰ ਹੋਣਾ ਬਹੁਤ ਨਿੰਦਣਯੋਗ ਹੈ। ਪੰਜਾਬ ਅੰਦਰ ਐਸਸੀ ਸਮਾਜ ਦੀ ਹਾਲਤ ਤਰਸਯੋਗ ਹੈ। ਆਗੂਆਂ ਨੇ ਕਿਹਾ ਕੀ ਸੰਸਾਰ ਭਰ ਵਿੱਚ ‘ਸਿੰਬਲ ਆਫ ਨੌਲਜ਼’ ਵਜੋਂ ਜਾਣੇ ਜਾਂਦੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਬਹੁਤ ਮਾੜੀ ਗੱਲ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਭੀਮ ਰਾਉ ਜੀ ਦੇ ਸਟੈਚੂ ਦੀ ਬੇਅਦਬੀ ਕੀਤੀ ਗਈ ਉਸ ਤੋਂ ਉਪਰੰਤ ਜਲੰਧਰ ਵਿੱਚ ਬੇਅਦਬੀ ਕੀਤੀ ਗਈ ਅਤੇ ਉਸ ਤੋਂ ਬਾਅਦ ਹੁਣ ਫਿਲੋਰ ਦੇ ਨੇੜੇ ਪੈਂਦੇ ਪਿੰਡ ਨੰਗਲ ਵਿੱਚ ਇਹ ਥੋੜੇ ਸਮੇਂ ਵਿੱਚ ਹੀ ਦੂਜੀ ਘਟਨਾ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਸਖ਼ਤ ਤੋ ਸਖਤ ਸਜ਼ਾ ਦਿੱਤੀ ਜਾਵੇ, ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਜ਼ਾ ਨਾ ਦਿੱਤੀ ਗਈ ਤਾਂ ਐਸਸੀ ਸਮਾਜ ਨੂੰ ਮਜ਼ਬੂਰਨ ਸੜਕਾਂ ਤੇ ਉਤਰਨਾ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਬੱਧਣ ਜਿਲਾ ਮੀਤ ਪ੍ਰਧਾਨ,ਸੁਖਵਿੰਦਰ ਫਤਿਹਗੜ੍ਹ,ਰਵੀ ਅਤੇ ਸਭੀ ਸੁੰਦਰ ਨਗਰ, ਜੋਤਾ ਜੱਖੂ ਰਹੀਮਪੁਰ,ਰਾਜ ਰਹੀਮਪੁਰ, ਅਨਿਲ ਕੁਮਾਰ ਬੰਟੀ ਪ੍ਰਧਾਨ ਬਲਾਕ ਹਰਿਆਣਾ ਭੂੰਗਾ,ਰਾਜੂ,ਮਨਪ੍ਰੀਤ ਹਰਿਆਣਾ,ਅਰੁਣ ਕੁਮਾਰ ਹਰਿਆਣਾ,ਸਤੀਸ਼ ਹਰਿਆਣਾ,ਸੰਨੀ ਸੀਣਾ, ਭਿੰਦਾ ਸੀਣਾ, ਸੰਦੀਪ ਸੀਣਾ,ਵਿਪਨ ਕੁਮਾਰ ਬਸੀ ਕਲਾਂ,ਵਿਪਨ ਕੁਮਾਰ ਬਿਹਾਲਾ,ਵਿਸ਼ਾਲ ਬਿਹਾਲਾ,ਲਖਵਿੰਦਰ ਬਿਹਾਲਾ,ਲਖਵਿੰਦਰ ਸਿੰਘ, ਵਿਪਨ ਕੁਮਾਰ ,ਆਦਿ ਹਾਜ਼ਰ ਸਨ !
