ਕਿਸਾਨਾਂ ਦੇ ਵਕੀਲ ਚਰਨਪਾਲ ਸਿੰਘ ਬਾਗੜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਤਿੱਖੇ ਸ਼ਬਦਾਂ ਵਿੱਚ ਕੀਤੀ ਨਿਖੇਧੀ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਤਿੱਖੇ ਸ਼ਬਦਾਂ ਵਿੱਚ ਕੀਤੀ ਨਿਖੇਧੀ

ਮੋਹਾਲੀ, 23 ਨਵੰਬਰ (ਸਚਿੱਨ ਸ਼ਰਮਾ) : ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਵਿੱਚ ਸੱਚ ਦੀ ਅਵਾਜ਼ ਚੁੱਕਣ ਵਾਲੇ ਹਾਈਕੋਰਟ ਦੇ ਸੀਨੀਅਰ ਅਡਵੋਕੇਟ ਚਰਨਪਾਲ ਸਿੰਘ ਬਗੜੀ ਨੂੰ ਮੋਹਾਲੀ ਦੇ ਟਰਾਈਸਿਟੀ ਦੇ ਬਿਲਡਰਾਂ/ਡਿਵੈਲਪਰਾਂ ਵਲੋਂ ਦਿੱਤੀਆਂ ਗਈਆਂ। ਜਾਨੋਂ ਮਾਰਨ ਦੀਆਂ ਧਮਕੀਆਂ ਦੀ ਮੋਹਾਲੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾ, ਜਰਨਲ ਸੈਕਟਰੀ ਜਸਪਾਲ ਸਿੰਘ ਨਿਆਮੀਆ ਵਲੋ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਪਲਹੇੜੀ (ਨਿਊ ਚੰਡੀਗੜ) ਜਿਲਾ ਮੋਹਾਲੀ ਵਿਖੇ ਕੁੱਝ ਬਿਲਡਰਾਂ ਤੇ ਡਿਵੈਲਪਰਾਂ ਵੱਲੋਂ ਕਿਸਾਨਾਂ ਨਾਲ ਕੀਤੇ ਧੋਖੇ ਦੇ ਕੇਸ ਦਾ ਸੀਨੀਅਰ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਵਲੋ ਹਾਈਕੋਰਟ ਵਿੱਚ ਕਿਸਾਨਾਂ ਨੂੰ ਉਹਨਾਂ ਦਾ ਹੱਕ ਦਵਾਉਣ ਲਈ ਲੜਿਆ ਜਾ ਰਿਹਾ ਹੈ। ਹਾਈ ਕੋਰਟ ਵਲੋ ਦੋਸ਼ੀਆਂ ਵਿਰੁਧ ਆਏ ਕੁਝ ਫੈਸਲਿਆਂ ਦੀ ਬੁਖਲਾਹਟ ਵਿੱਚ ਕਿਸਾਨਾਂ ਦੇ ਵਕੀਲ ਨੂੰ ਦੋਸ਼ੀਆਂ ਵਲੋ ਜਾਨੋ ਮਾਰਨ ਦੀਆਂ ਧਮਕੀਆਂ ਦਾ ਮਾਮਲਾ ਸਹਾਮਣੇ ਆਇਆ ਹੈ, ਜੋ ਕਿ ਬਹੁਤ ਮੰਦਭਾਗਾ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਕਿਸਾਨਾਂ ਦੇ ਹੱਕਾਂ ਲਈ ਬਹੁਤ ਸਾਰੇ ਮਸਲੇ ਹਾਈਕੋਰਟ ਤੇ ਸੁਪਰਿਮ ਕੋਰਟ ਵਿੱਚ ਲੜ ਰਹੇ ਹਨ। ਜਿਵੇਂ ਭਾਰਤਮਾਲਾ ਪ੍ਰਜੈਕਟਾ ਵਿੱਚ ਕਿਸਾਨਾਂ ਦੀ ਪੈਰਵਾਈ, ਲੈਂਡ ਪੂਲਿੰਗ ਪਾਲਸੀ ‘ਤੇ ਰੋਕ ਲਗਵਾਈ, ਪਰਾਲੀ ਨੂੰ ਅੱਗ ਵਾਲੇ ਮਸਲੇ ‘ਤੇ ਸੁਪਰਿਮ ਕੋਰਟ ਵਿਚ ਪੈਰਵਈ, BBMB ਦੀ ਲਾਪਰਵਾਈ ਦੇ ਕਾਰਨ ਹੜਾਂ ਕਾਰਨ ਹੋਏ ਨੂਕਸਾਨ ਦੀ ਪੈਰਵਈ, ਇਸ ਤਰਾਂ ਦੇ ਬਹੁਤ ਸਾਰੇ ਕੇਸਾਂ ਦੀ ਗਿਣਤੀ ਹੈ ਜਿਹਨਾਂ ਵਿੱਚ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਬੇਹਦ ਮਹੱਤਵਪੂਰਨ ਸ਼ੰਘਰਸ਼ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅੱਜ ਐਸਐਸਪੀ ਮੋਹਾਲੀ ਅਤੇ ਡੀਸੀ ਮੋਹਾਲੀ ਨੂੰ ਬੇਨਤੀ ਕੀਤੀ ਗਈ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸਮੇਂ ਨਛੱਤਰ ਸਿੰਘ ਬੈਦਵਾਨ, ਗੁਰਮੀਤ ਸਿੰਘ ਖੁਨੀਮਾਜਰਾ, ਰਣਬੀਰ ਸਿੰਘ ਗਰੇਵਾਲ, ਦਰਸ਼ਨ ਸਿੰਘ ਦੁਰਾਲੀ, ਭੋਲਾ ਸਲਾਮਤਪੁਰ, ਜਰਨੈਲ ਸਿੰਘ ਘੜੂੰਆ, ਜਸਵੰਤ ਸਿੰਘ ਮਾਣਕਮਾਜਰਾ, ਕੁਲਵੰਤ ਸਿੰਘ ਰੁੜਕੀ, ਜਤਿੰਦਰ ਸਿੰਘ ਘੜੂੰਆ, ਗੁਰਿੰਦਰ ਸਿੰਘ ਮਹੇਮੁਦਪੁਰ, ਸਲਿੰਦਰ ਸਿੰਘ ਘੋਗਾ, ਸੋਨੀ ਖੁਨੀਮਾਜਰਾ, ਕੁਲਵੰਤ ਸਿੰਘ ਚਿੱਲਾ, ਰਾਜਾ ਖੁਨੀਮਾਜਰਾ, ਸੁਰਿੰਦਰ ਸਿੰਘ ਬੁਰਿਆਲੀ, ਲਾਲਾ ਖੁਨੀਮਾਜਰਾ, ਰਣਧੀਰ ਸਿੰਘ ਸੰਤੇਮਾਜਰਾ, ਲਵਲੀ ਖੁਨੀਮਾਜਰਾ, ਭਜਨ ਸਿੰਘ ਦੁਰਾਲੀ, ਕੇਸਰ ਸਿੰਘ ਮਾਣਕਮਾਜਰਾ, ਬਲਬੀਰ ਸਿੰਘ ਦੁਰਾਲੀ, ਜਸਵੰਤ ਸਿੰਘ ਭਾਗੋਮਾਜਰਾ ਆਦਿ ਕਿਸਾਨ ਹਾਜ਼ਰ ਸਨ।
