ਜ਼ੀਰਕਪੁਰ ਜ਼ੋਨ ਪੱਧਰ ਦੀਆਂ ਖੇਡਾਂ ‘ਚ ਦੌਲਤ ਸਿੰਘ ਵਾਲ਼ਾ ਸਕੂਲ ਨੇ ਜਿੱਤਿਆ ਪਹਿਲਾ ਸਥਾਨ



ਜ਼ੀਰਕਪੁਰ, 15 ਅਗਸਤ (ਨਿਊਜ਼ ਟਾਊਨ ਨੈਟਵਰਕ) : ਅੱਜ ਸਕੂਲ ਸਿੱਖਿਆ, ਪੰਜਾਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤ ਸਿੰਘ ਵਾਲ਼ਾ (ਐੱਸ ਏ. ਐਸ ਨਗਰ) ਵਿਖੇ ਜ਼ੀਰਕਪੂਰ ਜ਼ੋਨ ਪੱਧਰ ਦੀਆਂ ਖੇਡਾਂ ਕਰਵਾਈਆਂ ਗਈਆਂ। ਖੋ-ਖੋ ਅੰਡਰ 14 ਅਤੇ ਅੰਡਰ 17 (ਲੜਕੀਆਂ), ਕਬੱਡੀ ਅੰਡਰ 17 ਅਤੇ ਅੰਡਰ 19 (ਲੜਕੇ) ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤ ਸਿੰਘ ਵਾਲ਼ਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ੋਨ ਜ਼ੀਰਕਪੁਰ ਦੇ ਜ਼ੋਨਲ ਪ੍ਰਧਾਨ- ਕਮ-ਪ੍ਰਿੰਸੀਪਲ ਡਾ.ਸੁਨੀਲ ਬਹਿਲ ਦੀ ਅਗਵਾਈ ਵਿੱਚ ਸ਼੍ਰੀ ਬਰਿੰਦਰ ਸਿੰਘ, ਲੈਕਚਰਾਰ ਫਿਜ਼ੀਕਲ ਐਜੂਕੇਸ਼ਨ-ਕਮ-ਜ਼ੋਨਲ ਸਕੱਤਰ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ਼ ਜ਼ੋਨ ਪੱਧਰ ਦੀਆਂ ਖੇਡਾਂ ਦਾ ਆਯੋਜਨ ਕੀਤਾ। ਪ੍ਰਿੰਸੀਪਲ ਡਾ.ਸੁਨੀਲ ਬਹਿਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਏਗਾ।