ਦਲਬਾਰਾ ਸਿੰਘ ਵਿਰਕ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਪੁਨਰ ਸੁਰਜੀਤ ਸਿੰਘ ਹੋਏ ਸ਼ਾਮਿਲ

0
Screenshoss

25 ਫਰਵਰੀ ਦੀ ਰੈਲੀ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਅਪੀਲ : ਪੰਜੋਲੀ, ਨਿਰਮਲ, ਚੰਦੂਮਾਜਰਾ, ਪੂਨੀਆਂ, ਮਨਦੀਪ

ਫਤਹਿਗੜ੍ਹ ਸਾਹਿਬ, 14 ਫਰਵਰੀ (ਰਾਜਿੰਦਰ ਸਿੰਘ ਭੱਟ) : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਉਦੋ ਵੱਡਾ ਬਲ ਮਿਲਿਆ ਜਦੋਂ ਦਲਬਾਰਾ ਸਿੰਘ ਵਿਰਕ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਪੁਨਰ ਸੁਰਜੀਤ ਸਿੰਘ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਨੂੰ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਮੀਤ ਪ੍ਰਧਾਨ ਨਿਯੁਕਤ ਕਰ ਦਿੰਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਬੀੜ ਭਮਾਰਸੀ ਪਹੁੰਚੇ ਜਥੇਦਾਰ ਕਰਨੈਲ ਸਿੰਘ ਪੰਜੋਲੀ, ਜਸਟਿਸ ਨਿਰਮਲ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਣਬੀਰ ਸਿੰਘ ਪੂਨੀਆਂ, ਜ਼ਿਲ੍ਹਾਂ ਪ੍ਰਧਾਨ ਮਨਦੀਪ ਸਿੰਘ ਤਰਖਾਣ ਮਾਜਰਾ ਨੇ ਕਿਹਾ ਕਿ ਦਲਬਾਰਾ ਸਿੰਘ ਵਿਰਕ ਇਕ ਇਮਾਨਦਾਰ ਅਕਾਲੀ ਸਫਾ ਨੂੰ ਪ੍ਰਣਾਏ ਹੋਏ ਸੂਝਵਾਨ ਨੌਜਵਾਨ ਲੀਡਰ ਹਨ ਜਿਨ੍ਹਾਂ ਦਾ ਇਸ ਖੇਤਰ ਵਿੱਚ ਚੰਗਾ ਪ੍ਰਭਾਵ ਹੈ। ਇਨ੍ਹਾਂ ਨੂੰ ਪ੍ਰੇਰਨਾ ਦੇ ਕੇ ਸਾਮਿਲ ਕਰਾਉਣ ਵਾਲੀ ਸਖ਼ਸੀਅਤ ਯਾਦਵਿੰਦਰ ਸਿੰਘ ਵਿਰਕ ਵੀ ਮਿਹਨਤੀ ਤੇ ਜੁਝਾਰੂ ਸਿੰਘ ਹਨ ਜਿਨ੍ਹਾ ਦਾ ਪਾਰਟੀ ਨੂੰ ਵੱਡਾ ਬਲ ਮਿਲੇਗਾ ਅਤੇ ਅਕਾਲੀ ਸਫ਼ਾ ਵਿੱਚ ਇਨ੍ਹਾਂ ਦਾ ਸਤਿਕਾਰ ਰਿਹਾ ਹੈ ਤੇ ਅੱਗੋ ਵੀ ਰਹੇਗਾ। ਉਕਤ ਲੀਡਰਾਂ ਨੇ 25 ਫਰਵਰੀ ਨੂੰ ਜ਼ਿਲ੍ਹੇ ਦੀ ਹੋ ਰਹੀ ਸੰਗਮ ਪੈਲੇਸ ਵਿੱਚ ਵਿਸ਼ਾਲ ਮੀਟਿੰਗ ’ਚ ਸਮੂਹ ਅਕਾਲੀ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਭੁਪਿੰਦਰ ਸਿੰਘ, ਹਰਮੇਲ ਸਿੰਘ ਸਰਕਲ ਪ੍ਰਧਾਨ ਰੰਗੇੜਾ, ਸÇੁਰੰਦਰ ਸਿੰਘ ਸੁਹਾਗਹੇੜੀ ਸਰਕਲ ਪ੍ਰਧਾਨ ਚਨਾਰਥਲ, ਗੁਰਦੇਵ ਸਿੰਘ ਵਿਰਕ ਸਰਕਲ ਪ੍ਰਧਾਨ ਭਮਾਰਸੀ, ਬਲਵੀਰ ਸਿੰਘ, ਮਨਿੰਦਰ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਦਿਆਲ ਸਿੰਘ, ਤਾਰ ਸਿੰਘ, ਨੈਬ ਸਿੰਘ, ਬਾਣਾ ਸਿੰਘ, ਗੁਰਿੰਦਰ ਸਿੰਘ ਗੁਰਜੰਟ ਸਿੰਘ ਧਨਵੰਤ ਸਿੰਘ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *