ਆਰ.ਸੀ.ਬੀ. ਦੇ ਤੇਜ਼ ਗੇਂਦਬਾਜ਼ ਵਿਰੁਧ FIR ਦਰਜ

ਬਲਾਤਕਾਰ ਦਾ ਲੱਗਾ ਦੋਸ਼, ਤਸਵੀਰਾਂ ਹੋਈਆਂ ਵਾਇਰਲ

(ਨਿਊਜ਼ ਟਾਊਨ ਨੈਟਵਰਕ)
ਗਾਜ਼ੀਆਬਾਦ, 10 ਜੁਲਾਈ : ਗਾਜ਼ੀਆਬਾਦ ਦੇ ਇੰਦਰਾਪੁਰਮ ਪੁਲਿਸ ਸਟੇਸ਼ਨ ਵਿਚ ਕ੍ਰਿਕਟ ਖਿਡਾਰੀ ਯਸ਼ ਦਿਆਲ ਵਿਰੁਧ ਐਫ਼.ਆਈ.ਆਰ ਦਰਜ ਕੀਤੀ ਗਈ ਹੈ। ਇਕ ਕੁੜੀ ਨੇ ਕ੍ਰਿਕਟ ਖਿਡਾਰੀ ਵਿਰੁਧ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਕੁੜੀ ਦਾ ਦੋਸ਼ ਹੈ ਕਿ ਯਸ਼ ਨੇ ਵਿਆਹ ਦੇ ਬਹਾਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਹੈ। ਇਸ ਤੋਂ ਬਾਅਦ ਯਸ਼ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ। ਆਈ.ਪੀ.ਐਲ ਚੈਂਪੀਅਨ ਰਾਇਲ ਚੈਲੇਂਜਰ ਬੰਗਲੌਰ (RCB) ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਵਿਰੁਧ ਪਿਛਲੇ ਸੋਮਵਾਰ ਇੰਦਰਾਪੁਰਮ ਪੁਲਿਸ ਸਟੇਸ਼ਨ ਵਿਚ ਐਫ਼.ਆਈ.ਆਰ ਦਰਜ ਕੀਤੀ ਗਈ। ਇੰਦਰਾਪੁਰਮ ਇਲਾਕੇ ਦੀ ਰਹਿਣ ਵਾਲੀ ਪੀੜਤ ਕੁੜੀ ਨੇ ਵਿਆਹ ਦੇ ਬਹਾਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਇਕ ਰਿਪੋਰਟ ਦਰਜ ਕਰਵਾਈ ਹੈ। ਪੀੜਤ ਕੁੜੀ ਨੇ ਕਈ ਦਿਨ ਪਹਿਲਾਂ ਆਈ.ਜੀ.ਆਰ.ਐਸ (ਇੰਟੀਗਰੇਟਿਡ ਸ਼ਿਕਾਇਤ ਨਿਵਾਰਣ ਪ੍ਰਣਾਲੀ) ਪੋਰਟਲ ਰਾਹੀਂ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ। ਉਦੋਂ ਤੋਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ। ਸੋਮਵਾਰ ਨੂੰ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਪਰਚਾ ਦਰਜ ਕੀਤਾ।