ਮੁਟਿਆਰ ਨਾਲ ਠੱਗੀ, ਪੁਲਿਸ ਨੇ ਮਾਮਲਾ ਕੀਤਾ ਦਰਜ਼

ਕ੍ਰੈਡਿਟ ਕਾਰਡ ਬਣਾਉਣ ਲੱਗੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ

ਫਾਜ਼ਿਲਕਾ 14 ਜੂਨ ( ਨਿਊਜ਼ ਟਾਊਨ ਨੈੱਟਵਰਕ )ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਪੁਲਸ ਨੇ ਇਕ ਕੁੜੀ ਦੀ ਸ਼ਿਕਾਇਤ ’ਤੇ ਉਸਦੇ ਕ੍ਰੈਡਿਟ ਕਾਰਡ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਨੰਯਾ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਉਸਦਾ ਆਈ. ਸੀ. ਆਈ. ਸੀ. ਆਈ. ਬੈਂਕ ਦਾ ਕ੍ਰੈਡਿਟ ਕਾਰਡ ਬਣਿਆ ਹੋਇਆ ਹੈ। ਇਸ ਨਾਲ ਉਸਦਾ ਆਧਾਰ ਕਾਰਡ ਲਿੰਕ ਹੈ। ਜਿਸਦੀ ਲਿਮਟ ਵੀ 2 ਲੱਖ ਰੁਪਏ ਸੀ। ਜਦੋਂ ਉਸਨੇ ਆਪਣੇ ਕ੍ਰੈਡਿਟ ਕਾਰਡ ਦਾ ਸਟੇਟਸ ਚੈੱਕ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਕ੍ਰੈਡਿਟ ਕਾਰਡ ’ਚੋ 1,94,653 ਰੁਪਏ ਉਸਦੀ ਬਿਨਾ ਇਜਾਜ਼ਤ ਤੋਂ ਫਲਿੱਪਕਾਰਡ ਪੇਮੈਂਟਸ ਬੰਗਲੋਰ (ਕਰਨਾਟਕਾ) ਨੂੰ ਟਰਾਂਸਫਰ ਕੀਤੇ ਹੋਏ ਸਨ।

ਇਸ ਸਬੰਧੀ ਉਸ ਵੱਲੋਂ ਕੋਈ ਵੀ ਮੋਬਾਇਲ ਫੋਨ ਤੇ ਐਪ ਅਤੇ ਨਾ ਹੀ ਓ. ਟੀ. ਪੀ. ਸਾਂਝਾ ਕੀਤਾ ਗਿਆ, ਨਾ ਉਸਨੂੰ ਕੋਈ ਇਲਮ ਸੀ। ਉਸ ਨੇ ਬੈਂਕ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਫਲਿੱਪਕਾਰਡ ਪੈਮੇਂਟ ਬੰਗਲੌਰ ਨੂੰ ਹੋਈ ਸੀ। ਜਿਸ ਦੀ ਟਰਾਂਸਜ਼ੈਕਸ਼ਨ ਆਈ. ਡੀ. 10513440363 ਹੈ। ਪੁਲਸ ਨੇ ਪੜਤਾਲ ਕਰਨ ਤੋਂ ਬਾਅਦ ਪੁਲਸ ਨੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।