ਮੰਡੀ ਗੋਬਿੰਦਗੜ੍ਹ ਵਿਚ ਕੌਂਸਲ ਹਾਊਸ ਵਲੋਂ 12 ਕਰੋੜ 97 ਲੱਖ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ !


ਮੰਡੀ ਗੋਬਿੰਦਗੜ੍ਹ, 29 ਅਗਸਤ (ਨਿਊਜ਼ ਟਾਊਨ ਨੈਟਵਰਕ):
ਨਗਰ ਕੌਂਸਲ ਗੋਬਿੰਦਗੜ੍ਹ ਦੀ ਸਾਧਾਰਨ ਇਕੱਤਰਤਾ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਤੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਮੀਟਿੰਗ ਹਾਲ ਵਿਚ ਹੋਈ। ਇਸ ਮੀਟਿੰਗ ਵਿਚ ਸਮੂਹ ਕੌਂਸਲ ਵਲੋਂ ਸ਼ਹਿਰ ਦੇ ਵਿਕਾਸ ਲਈ ਕਰੀਬ 12 ਕਰੋੜ 97 ਲੱਖ ਰੁਪਏ ਨਾਲ ਹੋਣ ਵਾਲੇ ਕਾਰਜਾਂ ਤੇ ਸਹਿਮਤੀ ਪ੍ਰਵਾਨ ਕੀਤੀ ਗਈ। ਇਸ ਮੀਟਿੰਗ ਵਿਚ ਕੌਂਸਲਰਾਂ ਵਲੋਂ ਸ਼ਹਿਰ ਦੀ ਪਾਣੀ ਦੀ ਨਿਕਾਸੀ ਤੇ ਸੀਵਰੇਜ ਸਮੱਸਿਆ ਬਾਰੇ ਚਰਚਾ ਕੀਤੀ ਗਈ ਤੇ ਇਸਦੇ ਹੱਲ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕੌਂਸਲ ਪ੍ਰਧਾਨ, ਵਿਧਾਇਕ ਤੇ ਕਾਰਜਸਾਧਕ ਅਧਿਕਾਰੀ ਵਲੋਂ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਹਰਪ੍ਰੀਤ ਸਿੰਘ ਪ੍ਰਿੰਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਕੌਂਸਲ ਹਾਊਸ ਵਲੋਂ ਬਿਨਾਂ ਕਿਸੇ ਭੇਦ ਭਾਵ ਸ਼ਹਿਰ ਵਿਚ ਹੋਣ ਵਾਲੇ ਕਾਰਜਾਂ ਤੇ ਸਹਿਮਤੀ ਪ੍ਰਗਟਾਈ ਗਈ ਹੈ। ਉਨ੍ਹਾਂ ਕਿਹਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਸ਼ਹਿਰ ਦੇ ਹਰ ਵਾਰਡ ਤੇ ਮੁਹੱਲੇ ਦੇ ਨਿਵਾਸੀਆਂ ਲਈ ਕੌਂਸਲ ਵਲੋਂ ਦਿਤੀਆਂ ਜਾ ਰਹੀਆਂ ਬੁਨਿਆਦੀ ਸਹੂਲਤਾਂ ਦੇ ਕਾਰਜਾਂ ਨੂੰ ਸਮੇਂ ਤੇ ਪੂਰਾ ਕੀਤਾ ਜਾਵੇ ਤੇ ਇਹ ਵਿਕਾਸ ਬਿਨਾਂ ਕਿਸੇ ਵੀ ਭੇਦਭਾਵ ਤੋਂ ਹਰ ਇਲਾਕੇ ਵਿਚ ਕਿਤੇ ਜਾਣਗੇ।
ਇਸ ਸਮੇਂ ਸ਼ਹਿਰ ਦੀ ਸੱਭ ਤੋਂ ਵੱਡੀ ਸਮੱਸਿਆਂ ਸੀਵਰੇਜ ਦੇ ਪਾਣੀ ਦੀ ਸਾਹਮਣੇ ਆ ਰਹੀ ਹੈ, ਉਸ ਦੇ ਹੱਲ ਲਈ ਸੀਵਰੇਜ ਬੋਰਡ ਨੂੰ ਨਿਰਦੇਸ਼ ਦਿਤੇ ਗਏ ਹਨ ਕੀ ਸ਼ਹਿਰ ਦੇ ਸੀਵਰੇਜ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਕੀਤਾ ਜਾਵੇ ਜਿਸਦੇ ਹੱਲ ਲਈ ਨਵੇਂ ਐਸ.ਟੀ.ਪੀ ਨੂੰ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕੀ ਨਵੇਂ ਇਲਾਕੇ ਸ਼ਾਮਲ ਹੋਣ ਕਾਰਨ ਇਹ ਸਮੱਸਿਆ ਸਾਹਮਣੇ ਆਈ ਹੈ ਕਿਉਂਕਿ ਸ਼ਹਿਰ ਦੇ ਪੁਰਾਣੇ ਐਸ.ਟੀ.ਪੀ. ਦੀ ਸਮਰਥਾ ਘਟ ਸੀ ਇਸੇ ਕਾਰਨ ਕੌਂਸਲ ਵਲੋਂ ਤੇ ਸੀਵਰੇਜ ਬੋਰਡ ਵਲੋਂ ਇਹ ਨਵਾਂ ਵੱਧ ਕਾਰਜ ਸਮਰੱਥਾ ਵਾਲਾ ਐਸ.ਟੀ.ਪੀ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਸੀਵਰੇਜ ਤੇ ਗਰਬੇਜ ਨੂੰ ਸੰਭਾਲਣ ਤੇ ਸੁਚਾਰੂ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਆਦੇਸ਼ਾਂ ਤੇ ਸਥਾਨਕ ਸ਼ਹਿਰ ਦੇ ਕੁੜੇ ਨੂੰ 100 ਫ਼ੀ ਸਦੀ ਡਿਸਪੋਜ਼ਲ, ਪ੍ਰੋਸੈਸਿੰਗ ਤੇ ਕੁਲੇਕਸ਼ਨ ਨੂੰ ਕਿਤੇ ਜਾਣ ਤੇ ਸਹਿਮਤੀ ਪ੍ਰਗਟਾਈ ਗਈ। ਇਸ ਮੌਕੇ ਮੀਟਿੰਗ ਦੌਰਾਨ ਨਸਰਾਲੀ ਵਿਚ ਬਣੀ ਹੋਈ ਕੌਂਸਲ ਦੀ ਗਊਸ਼ਾਲਾ ਵਿਚ ਜਗ੍ਹਾ ਘਟ ਹੋਣ ਕਾਰਨ ਗਊਆਂ ਦੀ ਸਾਂਭ ਸੰਭਾਲ ਲਈ ਨਵੀਂ ਗਊਸ਼ਾਲਾ ਅਜਨਾਲੀ ਵਿਚ ਬਣਾਈ ਜਾਵੇਗੀ ਤੇ ਉਕਤ ਗਊਸ਼ਾਲਾ ਨੂੰ ਉਸ ਜਗ੍ਹਾ ਤੇ ਬਦਲੀ ਕਰ ਦਿਤਾ ਜਾਵੇਗਾ। ਸ਼ਹਿਰ ਦੇ ਕੁੱਝ ਰਿਹਾਇਸ਼ੀ ਇਲਾਕਿਆਂ ਦੇ ਮਕਾਨਾਂ ਦੇ ਉਪਰੋਂ ਲੰਘਣ ਵਾਲੀ ਬਿਜਲੀ ਦੀਆਂ ਤਾਰਾਂ ਨੂੰ ਤਬਦੀਲ ਕਰਨ ਲਈ ਬਿਜਲੀ ਬੋਰਡ ਨੂੰ ਕੀਤੀ ਜਾਣ ਵਾਲੀ ਅਦਾਇਗੀ ਨੂੰ ਕੌਂਸਲ ਹਾਊਸ ਵਲੋਂ ਪ੍ਰਵਾਨ ਕੀਤਾ ਗਿਆ।
ਇਸ ਦੇ ਨਾਲ ਹੀ ਕੌਂਸਲ ਹਾਊਸ ਵਲੋਂ ਇਹਨਾ ਕਾਰਜਾਂ ਤੋਂ ਇਲਾਵਾ ਕੌਂਸਲ ਦੇ ਹੋਰ ਕਰੀਬ 20 ਕਾਰਜਾਂ ਨੂੰ ਪ੍ਰਵਾਨ ਕੀਤਾ ਗਿਆ। ਇਨ੍ਹਾਂ ਵਿਚ ਕੌਂਸਲ ਦੇ ਕਰਮਚਾਰੀਆਂ ਦੇ ਨਾਲ ਸੰਬਧਤ ਕਾਰਜ ਆਦਿ ਹਨ। ਇਸ ਇਕੱਤਰਤਾ ਦੀ ਪ੍ਰਧਾਨਗੀ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵਲੋਂ ਕੀਤੀ ਗਈ ਤੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਉਚੇਚੇ ਤੌਰ ਤੇ ਇਸ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਗਈ। ਇਹਨਾਂ ਦੇ ਨਾਲ ਇਸ ਮੀਟਿੰਗ ਵਿਚ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਚੇਤਨ ਸ਼ਰਮਾ, ਲੇਖਾਕਾਰ ਵਿਸ਼ਵ ਕਿਰਤੀ, ਸੁਪਰਡੈਂਟ ਸੈਨੀਟੇਸ਼ਨ ਸੰਦੀਪ ਕੁਮਾਰ, ਸੁਪਰਡੈਂਟ ਪ੍ਰੋਪਰਟੀ ਟੈਕਸ ਕਿਰਨਦੀਪ ਸਿੰਘ, ਗੌਰਵ ਧੀਰ ਜੇਈ ਵਰਕਸ ਸ਼ਾਖਾ, ਇੰਸਪੈਕਟਰ ਬਿਲਡਿੰਗ ਸ਼ਾਖਾ ਸੁਨੀਲ ਮਿੱਤਲ, ਕੌਂਸਲਰ ਹਰਮੀਤ ਕੌਰ ਭਾਂਬਰੀ, ਕੌਂਸਲਰ ਰਾਜਿੰਦਰ ਸਿੰਘ ਬਿੱਟੂ, ਕੌਂਸਲਰ ਪੁਨੀਤ ਗੋਇਲ, ਕੌਂਸਲਰ ਰਣਧੀਰ ਸਿੰਘ ਹੈਪੀ, ਕੌਂਸਲਰ ਵਿਨੀਤ ਬਿੱਟੂ, ਕੌਂਸਲਰ ਸੋਮ ਨਾਥ ਅਜਨਾਲੀ, ਕੌਂਸਲਰ ਪਰਮਜੀਤ ਵਾਲੀਆ, ਕੌਂਸਲਰ ਚਰਨਜੀਤ ਸਿੰਘ ਬਾਜਵਾ, ਕੌਂਸਲਰ ਅਮਿਤ ਜੈ ਚੰਦ, ਕੌਂਸਲਰ ਅਰਵਿੰਦ ਸਿੰਗਲਾ, ਕੌਂਸਲਰ ਨਰਿੰਦਰ ਕੌਂਸਲ, ਕੌਂਸਲਰ ਪੂਜਾ ਸ਼ਰਮਾ, ਕੌਂਸਲਰ ਟੀਨਾ ਸ਼ਰਮਾਂ, ਕੌਂਸਲਰ ਰਮਨਜੀਤ ਕੌਰ ਬੱਲ, ਕੌਂਸਲਰ ਸੁਖਵਿੰਦਰ ਕੌਰ (ਵਾਰਡ ਨੰ.26) ਕੌਂਸਲਰ ਲਿਪਸੀ ਪੰਵਰ, ਕੌਂਸਲਰ ਦਿਲਰਾਜ ਸੋਫਤ, ਕੌਂਸਲਰ ਸਵਰਨਜੀਤ ਕੌਰ, ਕੌਂਸਲਰ ਸੁਖਵਿੰਦਰ ਕੌਰ (ਵਾਰਡ ਨੰ. 8 ) ਕੌਂਸਲਰ ਭੁਪਿੰਦਰ ਕੌਰ, ਕੌਂਸਲਰ ਪਰਮਜੀਤ ਕੌਰ, ਕੌਂਸਲਰ ਵੰਦਨਾ ਬੱਤਾ, ਕੌਂਸਲ ਦੇ ਜੇਈ ਬੋਧ ਰਾਜ , ਏਜੇਂਡਾ ਕਲਰਕ ਅੱਛਰਾ ਰਾਣੀ , ਕੌਂਸਲ ਦੇ ਬਲਕਾਰ ਸਿੰਘ, ਕਮਲ ਕੁਮਾਰ,ਰਾਹੁਲ ਸ਼ਰਮਾ ਤੋਂ ਇਲਾਵਾ ਫ਼ਾਇਰ ਬ੍ਰਿਗੇਡ ਦੇ ਅਧਿਕਾਰੀ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਮੌਜੂਦ ਰਹੇ।