ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਲਈ 26 ਲੱਖ ਰੁਪਏ ਦਾ ਦਿਤਾ ਯੋਗਦਾਨ

0
Screenshot 2025-07-13 191156

ਚੰਡੀਗੜ੍ਹ, 13 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਸਿੱਖ ਵਿਰਾਸਤ ਦੇ ਸਰੰਖਣ ਵਿਚ ਵਰਨਣਯੋਗ ਯੋਗਦਾਨ ਦਿੰਦੇ ਹੋਏ ਤਿੰਨ ਵਿਅਕਤੀਆਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਮੈਮੋਰਿਅਲ ਫਾਉਂਡੇਸ਼ਨ ਟਰਸਟ, ਲੋਹਗੜ੍ਹ ਨੂੰ ਕੁੱਲ 26 ਲੱਖ ਰੁਪਏ ਦਾ ਦਾਨ ਕੀਤਾ ਹੈ। ਦਾਨ ਰਕਮ ਦੇ ਚੈਕ ਇੱਥੇ ਚੰਡੀਗੜ੍ਹ ਵਿਚ ਕੇਂਦਰੀ ਬਿਜਲੀ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਰਸਮੀ ਰੂਪ ਨਾਲ ਸੌਂਪੇ ਗਏ। ਇਸ ਮੌਕੇ ‘ਤੇ ਹਰਿਆਣਾ ਸਰਕਾਰ ਦੇ ਵਿਸ਼ੇਸ਼ ਕਾਰਜ ਅਧਿਕਾਰੀ ਡਾ. ਪ੍ਰਭਲੀਨ ਸਿੰਘ ਵੀ ਮੌਜੂਦ ਸਨ, ਜੋ ਟਰਸਟ ਦੇ ਕੰਮਾਂ ਨਾਲ ਸਰਗਰਮ ਰੂਪ ਨਾਲ ਜੁੜੇ ਹੋਏ ਹਨ।

ਇਸ ਨੇਕ ਕੰਮ ਵਿਚ ਸਹਿਯੋਗ ਦੇਣ ਲਈ ਅੱਗੇ ਆਏ ਦਾਨੀਆਂ ਵਿਚ ਐਚਬੀਐਸ ਅਤੇ ਸਪੇਸ ਫਾਇਵ ਆਰਕੀਟੇਕਟ ਗਰੁੱਪ ਦੇ ਡਾਇਰੈਕਟ ਸ੍ਰੀ ਹਰਕਰਣ ਸਿੰਘ ਬੋਪਾਰਾਏ ਸ਼ਾਮਿਲ ਹਨ, ਜਿਨ੍ਹਾਂ ਨੇ 11 ਲੱਖ ਰੁਪਏ ਦਾ ਯੋਗਦਾਨ ਦਿਤਾ, ਇਕ ਕੰਸਟ੍ਰਕਸ਼ਨ ਗਰੁੱਪ ਦੇ ਚੇਅਰਮੈਨ ਸ੍ਰੀ ਅਸ਼ੋਕ ਸ਼ਰਮਾ, ਜਿਨ੍ਹਾਂ ਨੇ 10 ਲੱਖ ਰੁਪਏ ਦਾ ਦਾਨ ਦਿਤਾ ਅਤੇ ਕੌਮਾਂਤਰੀ ਗੀਤਾ ਮਹੋਤਸਵ ਅਥਾਰਿਟੀ ਦੇ ਮੈਂਬਰ ਅਤੇ ਵੜੈਚ ਹੋਮਿਓਪੈਥਿਕ ਕਲੀਨਿਕ, ਪੇਹੋਵਾ ਦੇ ਸੰਸਥਾਪਕ ਡਾ. ਅਵਨੀਤ ਸਿੰਘ ਵੜੈਚ ਨੇ 5 ਲੱਖ ਰੁਪਏ ਦਾ ਯੋਗਦਾਨ ਦੇ ਕੇ ਸਹਿਯੋਗ ਪ੍ਰਦਾਨ ਕੀਤਾ।

ਕਾਬਿਲੇਗੌਰ ਹੈ ਕਿ ਲੋਹਗੜ੍ਹ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਦਾ ਨਿਰਮਾਣ ਫਾਉਂਡੇਸ਼ਨ ਟਰਸਟ ਦੇ ਮਾਰਗਦਰਸ਼ਨ ਵਿਚ ਭਾਰਤ ਵਿਚ ਪਹਿਲਾ ਸੰਪ੍ਰਭੂ ਸਿੱਖ ਸਾਸ਼ਨ ਸਥਾਪਿਤ ਕਰਨ ਵਾਲੇ ਪੂਜਨੀਕ ਸਿੱਖ ਯੋਧਾ ਬਾਬਾ ਬੰਦਾ ਸਿੰਘ ਬਹਾਦੁਰ ਦੇ ਅਦੁੱਤੀ ਹਿੰਮਤ ਅਤੇ ਕੁਰਬਾਨੀ ਦੀ ਯਾਦ ਵਿਚ ਕੀਤਾ ਜਾ ਰਿਹਾ ਹੈ। ਇਸ ਯਾਦਗਾਰੀ ਦਾ ਉਦੇਸ਼ ਉਨ੍ਹਾਂ ਦੀ ਬਹਾਦਰੀ ਦਾ ਪ੍ਰਤੀਕ ਬਨਣਾ ਅਤੇ ਭਾਰਤੀ ਇਤਿਹਾਸ ਦੇ ਇਸ ਤੇਜੱਸਵੀ ਸਖਸ਼ੀਅਤ ਦੀ ਵਿਰਾਸਤ ਨੂੰ ਸੰਭਾਲ ਕੇ ਭਾਵੀ ਪੀੜੀਆਂ ਨੂੰ ਪੇ੍ਰਰਿਤ ਕਰਨਾ ਹੈ।

Leave a Reply

Your email address will not be published. Required fields are marked *