ਸਰਹਿੰਦ ‘ਚ ਸ਼੍ਰੀ ਖਾਟੂ ਸ਼ਾਮ ਮੰਦਿਰ ਦੇ ਨਿਰਮਾਣ ਕਾਰਜ ਦਾ ਹੋਇਆ ਸ਼ੁਭ ਆਰੰਭ

0
a049a5e7-5584-4f3e-bb6e-db725db053a3

ਸਰਹਿੰਦ, 16 ਜਨਵਰੀ (ਮੜਕਨ) : ਸਰਹਿੰਦ ਦੇ ਡਿਫੈਂਸ ਬੰਧ ਸਥਿਤ ਵਾਈ.ਐਮ. ਸਾਈ ਸਕੂਲ ਵਿਖੇ ਸ਼੍ਰੀ ਖਾਟੂ ਸ਼ਾਮ ਜੀ ਦੀ ਅਸੀਮ ਕਿਰਪਾ ਸਦਕਾ ਮੰਦਿਰ ਦੇ ਨਿਰਮਾਣ ਕਾਰਜ ਦਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਰੋਹ ਵਿੱਚ ਆਸ਼ੀਸ਼ ਅੱਤਰੀ ਚੇਅਰਮੈਨ ਟਰੇਡਜ਼ ਕਮਿਸ਼ਨ ਫਤਹਿਗੜ੍ਹ ਸਾਹਿਬ, ਸਮਾਜ ਸੇਵਕ ਰਵਿੰਦਰ ਪੂਰੀ ਅਤੇ ਆਸ਼ੀਸ਼ ਸੂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਪੰਡਿਤ ਜੀ ਦੀ ਅਗਵਾਈ ਹੇਠ ਪੂਜਾ-ਅਰਚਨਾ ਅਤੇ ਮੰਤਰਾਂ ਦੇ ਉਚਾਰਨ ਨਾਲ ਕੀਤੀ ਗਈ, ਜਿਸ ਵਿੱਚ ਮੁੱਖ ਮਹਿਮਾਨਾਂ ਨੇ ਵਿਧੀਵਤ ਤਰੀਕੇ ਨਾਲ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼੍ਰੀ ਖਾਟੂ ਸ਼ਾਮ ਜੀ ਦਾ ਇਹ ਮੰਦਿਰ ਇਲਾਕੇ ਦੀਆਂ ਸੰਗਤਾਂ ਲਈ ਆਸਥਾ ਦਾ ਕੇਂਦਰ ਬਣੇਗਾ। ਦਾਨੀ ਸੱਜਣ ਚਾਹੁਣ ਤਾਂ ਇਸ ਬਾਰ ਕੋਡ ਨੂੰ ਸਕੈਨ ਕਰਕੇ ਮੰਦਿਰ ਦੀ ਉਸਾਰੀ ਲਈ ਅਪਣਾ ਬਣਦਾ ਯੋਗਦਾਨ ਭੇਜ ਸਕਦੇ ਹਨ। ਇਸ ਸ਼ੁਭ ਮੌਕੇ ‘ਤੇ ਹੇਮੰਤ ਕੁਮਾਰ ਭੱਲਾ, ਸੰਜੀਵ ਖੁੱਲਰ, ਕੋਮਲ ਸ਼ਰਮਾ, ਰੂਪ ਨਰੇਸ਼, ਰਤਨੀਸ਼ ਸੂਦ, ਦੀਪਕ ਕੁਮਾਰ, ਮਨੀਸ਼ ਕੁਮਾਰ, ਸੰਜੀਵ ਕੁਮਾਰ, ਜੋਗਿੰਦਰ ਕੁਮਾਰ, ਆਸ਼ੂ ਬਾਤੀਸ਼, ਨਵੀਨ ਕੁਮਾਰ, ਦਿੱਤੀਆਂਸ਼ ਖੁੱਲਰ ਅਤੇ ਅਕਸ਼ੇ ਕੁਮਾਰ, ਰਜਤ ਕੁਮਾਰ, ਪ੍ਰਿਤਪਾਲ ਸਿੰਘ ਸਮੇਤ ਕਈ ਪਤਵੰਤੇ ਸੱਜਣ ਅਤੇ ਸ਼ਰਧਾਲੂ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਨੂੰ ਇਸ ਪਵਿੱਤਰ ਕਾਰਜ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ।

Leave a Reply

Your email address will not be published. Required fields are marked *