ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਕਾਂਗਰਸੀਆਂ ਨੇ ਕਸੀ ਕਮਰ


ਮਾਜਰੀ, 27 ਨਵੰਬਰ (ਰਾਜਾ ਸਿੰਘ ਭੰਗੂ)
ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ਼ ਵੱਲੋਂ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ ਕਰ ਦਿੱਤਾ ਗਿਆ ਹੈ। ਸਥਾਨਕ ਕਸਬੇ ਦੇ ਬਲਾਕ ਚੌਂਕ ਵਿਖੇ ਕੀਤੀ ਇੱਕ ਮੀਟਿੰਗ ਦੌਰਾਨ 20 ਪਿੰਡਾ ਦੇ ਵਰਕਰਾਂ ਨੇ ਇਕ ਮੱਤ ਹੋ ਕੇ ਪਾਰਟੀ ਦੇ ਵਫਾਦਾਰ ਅਤੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਚੋਣ ਲੜਾਉਣ ਲਈ ਸਹਿਮਤੀ ਜਤਾਈ। ਇਸ ਮੌਕੇ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਪਾਰਟੀ ਦੇ ਉਮੀਦਵਾਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਵੀ ਦਿੱਤਾ ਤੇ ਆਪੋ ਆਪਣੇ ਪਿੰਡਾਂ ਵਿਚੋਂ ਪਾਰਟੀ ਉਮੀਦਵਾਰਾਂ ਨੂੰ ਜਤਾਉਣ ਦਾ ਵੀ ਵਿਸ਼ਵਾਸ ਦਿੱਤਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਜ਼ਿਲ੍ਹਾ ਚੇਅਰਮੈਨ ਹਰਨੇਕ ਸਿੰਘ ਤਕੀਪੁਰ ਓਬੀਸੀ ਸੈੱਲ, ਗੁਰਦੀਪ ਸਿੰਘ ਕੁਬਾਹੇੜੀ, ਬਾਬਾ ਰਾਮ ਸਿੰਘ ਮਾਣਕਪੁਰ ਸਰੀਫ, ਨੰਬਰਦਾਰ ਸੁਖਦੇਵ ਕੁਮਾਰ ਮਾਣਕਪੁਰ ਸ਼ਰੀਫ਼, ਸਨਦੀਪ ਸਿੰਘ ਸਨੀ ਪੰਚ, ਨਵੀਨ ਬਾਂਸਲ ਖਿਜਰਾਬਾਦ, ਸੋਨੂੰ ਮਾਜਰੀ, ਭਰਪੂਰ ਸਿੰਘ ਬਿੱਟੂ ਕੁਬਾਹੇੜੀ, ਬਲਜਿੰਦਰ ਸਿੰਘ ਭੋਲਾ, ਕੁਲਦੀਪ ਸਿੰਘ ਕਾਲਾ, ਗੁਰਦੇਵ ਸਿੰਘ ਪੱਲਣਪੁਰ, ਇਮਾਮਦੀਨ ਖਿਜਰਾਬਾਦ, ਹਰਬੰਸ ਸਿੰਘ ਲੁਬਾਣਗੜ੍ਹ, ਬਲਜੀਤ ਸਿੰਘ ਧਗਤਾਣਾ, ਕਿਸਾਨ ਆਗੂ ਸਰਬਜੀਤ ਸਿੰਘ ਸੰਗਤਪੁਰਾ, ਸਤਵਿੰਦਰ ਸਿੰਘ ਬੰਟੀ, ਤਰੁਣ ਬਾਂਸਲ ਖਿਜਰਾਬਾਦ, ਖਜ਼ਾਨ ਸਿੰਘ ਲੁਬਾਣਗੜ੍ਹ, ਲਖਵੀਰ ਸਿੰਘ ਮਾਣਕਪੁਰ ਸਰੀਫ ਸਮੇਤ ਬਲਾਕ ਪੱਧਰੀ ਕਾਂਗਰਸੀ ਆਗੂ ਅਤੇ ਵਰਕਰ ਹਾਜਰ ਸਨ।
