ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਨੇ ਗੁਰਮੀਤ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ

0
Screenshot 2025-12-01 171558

ਆਲਮਗੀਰ, 1 ਦਸੰਬਰ (ਜਸਵੀਰ ਸਿੰਘ ਗੁਰਮ)

ਆਗਾਮੀ 14 ਦਸੰਬਰ ਨੂੰ ਹੋ ਰਹੀਆਂ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਅੱਜ ਬਲਾਕ ਸੰਮਤੀ ਜੋਨ ਠੱਕਰਵਾਲ’ਚ ਪੈਂਦੇ ਹਿਮਾਯੂਪੁਰ ਵਿਖੇ ਕਾਂਗਰਸ ਪਾਰਟੀ ਦੀ ਇੱਕ ਮੀਟਿੰਗ ਪਿੰਡ ਠੱਕਰਵਾਲ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਮਿੱਠਾ, ਪਿੰਡ ਦੋਲੋ ਤੋਂ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁੱਖੀ ਦੋਲੋਂ ਅਤੇ ਖੇੜੀ ਦੇ ਸਾਬਕਾ ਸਰਪੰਚ ਮਨੀ ਸਰਪੰਚ,ਜਗਦੇਵ ਸਿੰਘ ਗਰੇਵਾਲ ਦੀ ਅਗਵਾਈ ਹੇਠ ਪਿੰਡ ਹਿਮਾਯੂਪੁਰਾ ਵਿਖੇ ਹੋਈ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਹਰਕਰਨ ਵੈਦ ਅਤੇ ਬਲਾਕ ਪ੍ਰਧਾਨ ਗੁਰਜਗਦੀਪ ਸਿੰਘ ਲਾਲੀ ਲਲਤੋਂ, ਸਾਬਕਾ ਸਰਪੰਚ ਜਸਵੀਰ ਸਿੰਘ ਪਹੁੰਚੇ।ਇਸ ਸਮੇਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਕਾਂਗਰਸ ਪਾਰਟੀ ਦੇ ਵਰਕਰ ਡਟ ਕੇ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਲਈ ਪੁਰਜ਼ੋਰ ਯਤਨ ਕਰੋ ਤੇ ਉਹਨਾਂ ਅੱਗੇ ਕਿਹਾ ਕਿ ਬਲਾਕ ਸੰਮਤੀ ਜੋਨ ਠੱਕਰਵਾਲ ਅਧੀਨ ਆਉਂਦੇ ਹਿਮਾਯੂਪੁਰਾ ਖੇੜੀ, ਝਾਮੇੜੀ ਠੱਕਰਵਾਲ ਅਤੇ ਦੋਲੋ ਤੋਂ ਕਾਂਗਰਸ ਪਾਰਟੀ ਦੇ ਗੁਰਮੀਤ ਸਿੰਘ ਹਿਮਾਯੂਪੁਰਾ ਨੂੰ ਪਿੰਡਾਂ ਦੇ ਮੋਹਤਵਰ ਆਗੂਆਂ ਵੱਲੋਂ ਸਰਬ ਸੰਮਤੀ ਨਾਲ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸਮੇਂ ਬਲਾਕ ਪ੍ਰਧਾਨ ਲਾਲੀ ਲਲਤੋਂ ਨੇ ਕਿਹਾ ਕਿ ਉਮੀਦਵਾਰ ਗੁਰਮੀਤ ਸਿੰਘ ਹਿਮਾਯੂਪੁਰਾ ਦੀਆਂ ਪਾਰਟੀ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਲਈ ਕੀਤੇ ਕੰਮਾਂ ਨੂੰ ਦੇਖਦਿਆਂ ਬਲਾਕ ਸੰਮਤੀ ਚੋਣ ਲਈ ਉਮੀਦਵਾਰ ਬਣਾਇਆ ਗਿਆ ਹੈ। ਇਸ ਮੌਕੇ ਸਰਪੰਚ ਜਗਦੇਵ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਪੰਡਿਤ ਵਿਜੇ ਕੁਮਾਰ ਹਰਜੋਤ ਸਿੰਘ ਗਰੇਵਾਲ, ਹਰਵਿੰਦਰ ਸਿੰਘ ਪੰਚ, ਪਿਆਰਾ ਸਿੰਘ, ਹਰਵਿੰਦਰ ਸਿੰਘ, ਸਾਬਕਾ ਸਰਪੰਚ ਮਨੀ,ਸਾਬਕਾ ਸਰਪੰਚ ਵਰਿੰਦਰ ਸਿੰਘ, ਸੋਹਣ ਸਿੰਘ, ਡਾਕਟਰ ਬਲਦੇਵ ਸਿੰਘ ਨਾਰੰਗ ਸਿੰਘ, ਹੈਪੀ ਸਾਬਕਾ ਸਰਪੰਚ ਕੇਵਲ ਸਿੰਘ ਇਲਾਵਾ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਮੋਹਤਵਰ ਵਿਅਕਤੀ ਇਸ ਮੌਕੇ ਹਾਜ਼ਰ ਸਨ।

Leave a Reply

Your email address will not be published. Required fields are marked *