ਕਾਂਗਰਸੀ ਉਮੀਦਵਾਰ ਹਰਜੀਵਨ ਕੌਰ ਜੱਸੜ ਨੂੰ ਸਪੋਟਰਾਂ ਦਾ ਮਿਲ ਰਿਹਾ ਭਰਪੂਰ ਸਮਰਥਨ


ਡੇਹਲੋਂ 10 ਦਸੰਬਰ (ਜੀਂ. ਐਸ. ਸੁਆਣ)
ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਜ਼ਿਲ੍ਾ ਪਰਿਸ਼ਦ ਜੋਨ ਆਲਮਗੀਰ ਤੋਂ ਬੀਬੀ ਹਰਜੀਵਨ ਕੌਰ ਜੱਸੜ ਧਰਮ ਪਤਨੀ ਦਿਤੀ ਜਿੰਦਰ ਸਿੰਘ ਲਾਡੀ ਜੱਸੜ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਜੋਨ ਠੱਕਰਵਾਲ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜ ਰਹੇ ਕਾਂਗਰਸੀ ਆਗੂ ਗੁਰਮੀਤ ਸਿੰਘ ਨੂੰ ਇਲਾਕੇ ਦੇ ਵੋਟਰਾਂ ਅਤੇ ਸਪੋਟਰਾਂ ਦਾ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਸਿਖਰ ਵੱਲ ਵਧਣ ਲੱਗੀ ਹੈ ਅਤੇ ਵਿਰੋਧੀਆਂ ਅੰਦਰ ਖਲਬਲੀ ਮਚੀ ਹੋਈ ਹੈ। ਪਿੰਡ ਠੱਕਰਵਾਲ,ਖੇੜੀ ਅਤੇ ਹਿਮਾਯੂਪੁਰਾ ਵਿਖੇ ਕਰਵਾਏ ਗਏ ਚੋਣ ਜਲਸੇ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਗਿੱਲ ਦੇ ਇਚਾਰਜ ਅਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਂ ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਅਤੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ। ਪੰਜਾਬ ਦੇ ਲੋਕਾਂ ਨਾਲ ਕੀਤੀਆਂ ਵਧੀਕੀਆਂ ਦਾ ਜਵਾਬ 14 ਤਰੀਕ ਨੂੰ ਲੋਕ ਵੋਟਾਂ ਦੀ ਤਾਕਤ ਰਾਹੀਂ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਕਾਂਗਰਸੀ ਹਰਜੋਤ ਸਿੰਘ ਗਰੇਵਾਲ ਮੀਡੀਆ ਇੰਚਾਰਜ ਅਤੇ ਸਰਪੰਚ ਜਗਦੇਵ ਸਿੰਘ ਗਰੇਵਾਲ ਨੇ ਜਿਲ੍ਾ ਪ੍ਰੀਸ਼ਦ ਜੋਨ ਆਲਮਗੀਰ ਤੋਂ ਬੀਬੀ ਹਰਜੀਵਨ ਕੌਰ ਜੱਸੜ ਧਰਮ ਪਤਨੀ ਤਜਿੰਦਰ ਸਿੰਘ ਲਾਡੀ ਜੱਸੜ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਜੋਨ ਠੱਕਰਵਾਲ ਤੋਂ ਗੁਰਮੀਤ ਸਿੰਘ ਨੂੰ ਕਾਂਗਰਸ ਵੱਲੋਂ ਟਿਕਟ ਦੇਣ ਤੇ ਹਲਕਾ ਇੰਚਾਰਜ ਕੁਲਦੀਪ ਸਿੰਘ ਵੈਦ ਦਾਂ ਧੰਨਵਾਦ ਕਰਦਿਆ ਹੋਇਆ ਆਖਿਆ ਕਿ ਪੰਜਾਬ ਵਿੱਚ ਚੱਲ ਰਹੀ ਕਾਂਗਰਸ ਪੱਖੀ ਹਨੇਰੀ ਅਤੇ ਵੋਟਰਾਂ ਸਪੋਟਰਾਂ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਹਲਕਾ ਸਾਹਨੇਵਾਲ ਦੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਸਾਰੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ।ਇਸ ਮੌਕੇ ਇਸ ਮੌਕੇ ਬਲਾਕ ਪ੍ਰਧਾਨ ਗੁਰਜਗਦੀਪ ਸਿੰਘ ਲਾਲੀ ਲਲਤੋਂ, ਰਾਜਵੀਰ ਸਿੰਘ ਚੁੱਪਕੀ, ਮਨੀ ਖੇੜੀ ਸਾਬਕਾ ਸਰਪੰਚ, ਸੰਦੀਪ ਖੇੜੀ, ਸੋਹਣ ਸਿੰਘ, ਭਰਪੂਰ ਸਿੰਘ, ਬਲਵੀਰ ਸਿੰਘ,ਸਰਪੰਚ ਜਗਦੇਵ ਸਿੰਘ,ਅਮਰਜੀਤ ਸਿੰਘ ਮਿੱਠਾ, ਸਰਪੰਚ ਕੁਲਦੀਪ ਸਿੰਘ ਬਿੱਲਾ, ਹਰਜੋਤ ਸਿੰਘ ਗਰੇਵਾਲ,ਰੁਪਿੰਦਰ ਸਿੰਘ ਗਰਚਾ, ਗੁਰਚਰਨ ਸਿੰਘ ਗਰੇਵਾਲ, ਗੁਰਮੀਤ ਸਿੰਘ,ਕੈਪਟਨ ਦਲਵਾਰਾ ਸਿੰਘ, ਹਰਜਿੰਦਰ ਸਿੰਘ ਕਾਕੀ, ਕੇਸਰ ਸਿੰਘ ਸਾਬਕਾ ਸਰਪੰਚ ਹਰਵਿੰਦਰ ਸਿੰਘ ਕਾਕਾ, ਤਰਨ ਢੱਡ,ਬਰਿੰਦਰ ਸਿੰਘ, ਸਾਬਕਾ ਸਰਪੰਚ ਸਿਕੰਦਰ ਸਿੰਘ,ਰੋਹਿਤ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਾਜਰ ਸਨ।
